ਮੁੰਬਈ ਰੇਪ ਪੀੜਤਾ ਦੀ ਇਲਾਜ ਦੌਰਾਨ ਹੋਈ ਮੌਤ,ਇੱਕ ਗ੍ਰਿਫਤਾਰ

0
9

ਮੁੰਬਈ : ਬੀਤੇ ਦਿਨੀ ਮੁੰਬਈ ’ਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਸੀ ਜਿਸ ਵਿਚ ਇਕ ਮਹਿਲਾ ਨਾਲ ਬੁਰੀ ਤਰ੍ਹਾਂ ਬਲਾਤਕਾਰ ਕਰਨ ਮਰਗੋਂ ਵੀ ਬਖ਼ਸ਼ਿਆ ਨਾ ਗਿਆ ਅਤੇ ਲੋਹੇ ਦੀ ਰਾਡ ਨਾਲ ਉਸ ਦੀ ਕੁੱਟਮਾਰ ਕੀਤੀ ਅਤੇ ਹੋਰ ਤਸੀਹੇ ਵੀ ਦਿਤੇ ਗਏ। ਦਰਅਸਲ ਇਹ ਕੇਸ ਬਿਲੁਕਲ ਦਿੱਲੀ ਦੇ ਨਿਰਭੈਆ ਕਾਂਡ ਵਰਗਾ ਹੈ। ਮੁੰਬਈ ਰੇਪ ਪੀੜਤਾ ਦੀ ਅੱਜ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਉਸ ਨੇ ਮੁੰਬਈ ਦੇ ਰਾਜਾਵਾੜੀ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਉਹ 9 ਸਤੰਬਰ ਨੂੰ ਸਾਕੀ ਨਾਕਾ ਇਲਾਕੇ ਦੇ ਖੈਰਾਨੀ ਰੋਡ ’ਤੇ ਇਕ 30 ਸਾਲ ਦੀ ਔਰਤ ਬਲਾਤਕਾਰ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਵਿਚ ਮਿਲੀ ਸੀ। ਬਲਾਤਕਾਰ ਤੋਂ ਬਾਅਦ ਦਰਿੰਦੇ ਨੇ ਪੀੜਤਾ ਨੂੰ ਰਾਡ ਨਾਲ ਕੁੱਟਿਆ ਅਤੇ ਫੇਰ ਉਸ ਦੇ ਪ੍ਰਾਈਵੇਟ ਪਾਰਟ ਨੂੰ ਵੀ ਨੁਕਸਾਨ ਪਹੁੰਚਾਇਆ। ਪੀੜਤਾ ਨੂੰ ਹਸਪਤਾਲ ਵਿਚ ਭਰਤੀ ਕੀਤੇ ਜਾਣ ਦੇ ਸਮੇਂ ਹੀ ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ। ਮੁੰਬਈ ਦੀ ਮੇਅਰ ਨੇ ਦੱਸਿਆ ਕਿ ਪੀੜਤਾ ਦੇ ਨਾਲ ਬਹੁਤ ਮਾੜੀ ਹੋਈ, ਜਿਸ ਕਾਰਨ ਉਸ ਦੇ ਸਰੀਰ ਵਿਚੋਂ ਕਾਫੀ ਖੂਨ ਨਿਕਲ ਗਿਆ ਸੀ। ਇਸ ਕੇਸ ’ਚ ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਇਸ ਘਟਨਾ ’ਚ ਹੋਰ ਵੀ ਮੁਲਜ਼ਮ ਸ਼ਾਮਲ ਹੋ ਸਕਦੇ ਹਨ, ਪੁਲਿਸ ਵਲੋਂ ਕਾਰਵਾਈ ਜਾਰੀ ਹੈ।

Google search engine

LEAVE A REPLY

Please enter your comment!
Please enter your name here