ਮੁਸਲਿਮ ਭਾਈਚਾਰੇ ਦੀ ਹਜ ਯਾਤਰਾ ਸ਼ੁਰੂ,ਲਾਟਰੀ ਸਿਸਟਮ ਨਾਲ ਹੋਵੇਗੀ ਚੋਣ

0
11

ਨਵੀਂ ਦਿੱਲੀ : ਮੁਸਲਿਮ ਭਾਈਚਾਰੇ ਦੀ ਸਭ ਤੋਂ ਪਾਕ ਹਜ ਯਾਤਰਾ ਸ਼ਨੀਵਾਰ ਨੂੰ ਸ਼ੁਰੂ ਹੋਣ ਜਾ ਰਹਿ ਹੈ। ਇਹ ਯਾਤਰਾ ਕੋਵਿਡ ਮਹਾਂਮਾਰੀ ਦੇ ਦੌਰ ਵਿੱਚ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਕੋਵਿਡ ਨੂੰ ਵੇਖਦੇ ਹੋਏ ਇਸ ਯਾਤਰਾ ਵਿੱਚ 60,000 ਲੋਕ ਹੀ ਜਾ ਸਕਣਗੇ। ਇਸ ਵਾਰ ਸਿਰਫ ਸਾਊਦੀ ਅਰਬ ਦੇ ਸਥਾਨਕ ਲੋਕਾਂ ਨੂੰ ਹੱਜ ਕਰਨ ਦੀ ਆਗਿਆ ਹੈ।
ਇਸ ਯਾਤਰਾ ਦੀ ਵਿੱਚ ਜਾਣ ਵਾਲਿਆਂ ਦੀ ਚੋਣ ਲਾਟਰੀ ਸਿਸਟਮ ਦੁਆਰਾ ਕੀਤੀ ਗਈ ਹੈ। ਸਾਊਦੀ ਦੇ 5.58 ਲੱਖ ਦੇ ਲੋਕਾਂ ਵਿੱਚ ਸਿਰਫ 60,000 ਹਜ਼ਾਰ ਲੋਕਾਂ ਨੂੰ ਇਸ ਲਈ ਚੁਣਿਆ ਗਿਆ। ਚੋਣ ਕੀਤੇ ਹੋਏ ਲੋਕ ਤੰਦਰੁਸਤ ਹਨ ਅਤੇ ਕੋਵਿਡ ਟੀਕੇ ਦੀਆਂ ਦੋਵੇਂ ਡੋਜ਼ ਲੈ ਚੁੱਕੇ ਹਨ। ਯਾਤਰਾ ਦੇ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਮਾਰਚ ਵਿੱਚ ਕੋਰੋਨਾਂ ਮਹਾਂਮਾਰੀ ਫੈਲਣ ਤੋਂ ਬਾਅਦ ਭਾਰਤ ਤੋਂ ਆਏ ਸ਼ਰਧਾਲੂਆਂ ਨੂੰ ਹਜ ਨਹੀਂ ਕਰਨ ਦਿੱਤਾ ਗਿਆ ਸੀ। ਸਿਰਫ ਸਾਊਦੀ ਅਰਬ ਵਿੱਚ ਰਹਿ ਰਹੇ ਇੱਕ ਹਜ਼ਾਰ ਲੋਕਾਂ ਨੂੰ ਹੱਜ ਲਈ ਚੁਣਿਆ ਗਿਆ ਸੀ। ਕੋਵਿਡ ਕਾਲ ਤੋਂ ਪਹਿਲਾਂ ਹਰ ਸਾਲ ਲਗਭਗ 20 ਲੱਖ ਮੁਸਲਮਾਨ ਹੱਜ ਕਰਦੇ ਸਨ।

Google search engine

LEAVE A REPLY

Please enter your comment!
Please enter your name here