ਮਹਾਰਾਸ਼ਟਰ ਚ ਭਾਰੀ ਮੀਂਹ ਨੇ ਲਈ 35 ਲੋਕਾਂ ਦੀ ਜਾਨ

0
47

ਰਾਏਗੜ: ਮਹਾਰਾਸ਼ਟਰ ’ਚ ਮਾਨਸੂਨ ਆਪਣੇ ਨਾਲ ਵੱਡੀ ਮੁਸੀਬਤ ਲੈ ਕੇ ਆਇਆ ਹੈ। ਦੱਸ ਦਈਏ ਕਿ ਸੂਬੇ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਕਾਰਨ ਥਾਂ-ਥਾਂ ਹੜ ਵਰਗੇ ਹਾਲਾਤ ਬਣ ਗਏ ਹਨ। ਕਈ ਜ਼ਿਲ੍ਹੇ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਅਜੇ ਵੀ ਹਾਲਾਤ ਦਾ ਸੁਧਾਰ ਹੁੰਦਾ ਹੋਇਆ ਨਹੀਂ ਦਿਖ ਰਿਹਾ ਹੈ। ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਰਾਏਗੜ ‘ਚ ਤਲਾਈ ਪਿੰਡ ‘ਚ ਜ਼ਮੀਨ ਖਿਸਕਣ ਕਾਰਨ ਵੱਡਾ ਹਾਦਸਾ ਵਾਪਰਿਆ ਜਿਸ ‘ਚ 35 ਲੋਕਾਂ ਦੀ ਮੌਤ ਹੋ ਗਈ ਹੈ ਅਤੇ 50-60 ਲੋਕਾਂ ਦੇ ਫਸੇ ਹੋਏ ਦਾ ਖਦਸ਼ਾ ਜਤਾਇਆ ਗਿਆ ਹੈ। ਜ਼ਿਲ੍ਹਾ ਕਲੈਕਟਰ ਨਿਧੀ ਚੌਧਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਢਲੀ ਸੂਚਨਾ ਦਿੱਤੀ ਗਈ ਹੈ ਕਿ ਕਰੀਬ 50 ਤੋਂ 60 ਨਾਗਰਿਕ ਫਸੇ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਰਾਹਤ ਬਚਾਅ ਦੇ ਕੰਮ ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹਤ ਅਤੇ ਬਚਾਅ ਕਰਮੀ ਸਚਿਨ ਦੁਬੇ ਨੇ ਦੱਸਿਆ ਕਿ ਰਾਹਤ ਬਚਾਅ ਦੇ ਦੌਰਾਨ ਕੋਈ ਲੋਕਾਂ ਨੂੰ ਮਲਬੇ ਤੋਂ ਸੁਰੱਖਿਆ ਕੱਢਿਆ ਗਿਆ ਹੈ ਅਤੇ ਅਜੇ ਵੀ ਬਚਾਅ ਕਾਰਜ ਜਾਰੀ ਹਨ।

Google search engine

LEAVE A REPLY

Please enter your comment!
Please enter your name here