ਮਹਾਰਾਸ਼ਟਰ ‘ਚ ਬਾਰਸ਼ ਨੇ 129 ਲੋਕਾਂ ਦੀ ਲਈ ਜਾਨ

0
31

ਮੁੰਬਈ: ਪਿਛਲੇ ਦੋ ਦਿਨਾਂ ‘ਚ ਬਾਰਸ਼ ਕਾਰਨ ਮਹਾਂਰਾਸ਼ਟਰ ਵਿਚ 129 ਲੋਕਾਂ ਦੀ ਮੌਤ ਹੋ ਗਈ। ਪੱਛਮੀ ਮਹਾਰਾਸ਼ਟਰ ‘ਚ 84, 452 ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ ਹੈ। ਕੋਲਹਾਪੁਰ ਸ਼ਹਿਰ ਕੋਲ ਪੰਚਗੰਗਾ ਨਦੀ 2019 ‘ਚ ਆਏ ਹੜ੍ਹਾਂ ਦੇ ਪੱਧਰ ਤੋਂ ਵੀ ਉੱਪਰ ਵਹਿ ਰਹੀ ਹੈ। ਸਤਾਰਾ ਵਿਖੇ ਭਾਰੀ ਬਾਰਸ਼ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਲੋਕ ਮੁਸ਼ਕਲ ਵਿਚ ਫਸੇ ਹੋਏ ਹਨ। ਮ੍ਰਿਤਕਾਂ ‘ਚੋਂ 38 ਲੋਕਾਂ ਦੀ ਮੌਤ ਤਟੀ ਰਾਏਗੜ੍ਹ ਜ਼ਿਲ੍ਹੇ ‘ਚ ਜ਼ਮੀਨ ਖਿਸਕਣ ਨਾਲ ਹੋਈ। ਇਸ ਦਰਮਿਆਨ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਸ਼ੁੱਕਰਵਾਰ ਸ਼ਾਮ ਸਤਾਰਾ ਜ਼ਿਲ੍ਹੇ ਲਈ ਇਕ ਨਵਾਂ ਰੈਡੀ ਅਲਰਟ ਜਾਰੀ ਕਰ ਕੇ ਅਗਲੇ 24 ਘੰਟਿਆਂ ‘ਚ ਜ਼ਿਲ੍ਹੇ ਦੇ ਪਰਬਤੀ ਘਾਟ ਇਲਾਕੇ ‘ਚ ਜ਼ਿਆਦਾ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਸ਼ੁੱਕਰਵਾਰ ਸਵੇਰੇ ਕੋਲਹਾਪੁਰ ਜ਼ਿਲ੍ਹੇ ‘ਚ ਇਕ ਬੱਸ ਦੇ ਨਦੀ ‘ਚ ਫਸੇ ਹੋਣ ਤੋਂ ਬਾਅਦ ਸਵਾਰ 11 ਲੋਕਾਂ ਨੂੰ ਬਚਾ ਲਿਆ ਗਿਆ।

Google search engine

LEAVE A REPLY

Please enter your comment!
Please enter your name here