ਮਸ਼ਹੂਰ ਡੈੱਥ ਵੈਲੀ ਵਿੱਚ ਤਾਪਮਾਨ 56 ਡਿਗਰੀ ਸੈਲਸੀਅਸ ਤੱਕ ਪਹੁੰਚਿਆ

0
57

ਕੈਲੀਫੋਰਨੀਆ : ਅਮਰੀਕਾ ਤੇ ਕੈਨੇਡਾ ਦੇ ਪੱਛਮ ਵਿੱਚ ਤਾਪਮਾਨ ਇਨ੍ਹਾਂ ਦਿਨਾਂ ਵਿੱਚ ਹਰ ਰੋਜ਼ ਨਵਾਂ ਰਿਕਾਰਡ ਕਾਇਮ ਕਰ ਰਿਹਾ ਹੈ। ਗਰਮੀ ਦੇ ਅੰਤਾਂ ਦੇ ਕਹਿਰ ਕਾਰਨ ਲੋਕ ਬੇਵੱਸ ਹੋ ਰਹੇ ਹਨ। ਇਸ ਤਪਸ਼ ਭਰੀ ਗਰਮੀ ਨੇ ਹੁਣ ਤੱਕ ਅਮਰੀਕਾ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲਈ ਹੈ।ਦੱਸ ਦਈਏ ਕਿ ਇਥੇ ਲਗਾਤਾਰ ਤੀਜੇ ਦਿਨ ਤਾਪਮਾਨ ਦਾ ਇੱਕ ਨਵਾਂ ਰਿਕਾਰਡ ਦਰਜ ਕੀਤਾ ਗਿਆ ਹੈ। ਕੈ
ਲੀਫੋਰਨੀਆ ਦੀ ਮਸ਼ਹੂਰ ਡੈੱਥ ਵੈਲੀ ਵਿੱਚ ਤਾਪਮਾਨ 130 ਡਿਗਰੀ ਫਾਰਨਹੀਟ ਜਾਂ 56 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਜਿਸ ਨਾਲ ਇਹ ਇਕ ਵਾਰ ਫਿਰ ਧਰਤੀ ਦਾ ਸਭ ਤੋਂ ਗਰਮ ਹਿੱਸਾ ਬਣ ਗਿਆ ਹੈ। ਇਸ ਦੇ ਨਾਲ ਹੀ ਪੱਛਮੀ ਕੈਨੇਡਾ ਵਿਚ ਤਾਪਮਾਨ 92°F (32° C) ਦਰਜ ਕੀਤਾ ਗਿਆ। ਇਥੇ ਬਹੁਤ ਸਾਰੀਆਂ ਥਾਵਾਂ ‘ਤੇ ਜੰਗਲਾਂ ਵਿਚ ਭਾਰੀ ਅੱਗ ਲੱਗੀ ਹੋਈ ਹੈ। ਇਸ ਕਰ ਕੇ ਲੋਕਾਂ ਨੂੰ ਇਥੋਂ ਹਟਣ ਲਈ ਵੀ ਕਿਹਾ ਗਿਆ ਹੈ।
ਜਾਣਕਾਰੀ ਅਨੁਸਾਰ ਡੈੱਥ ਵੈਲੀ ਦੇ ਵਿਚਕਾਰ ਫਰਨੈਸ ਕ੍ਰੀਕ ਵਿਜ਼ਟਰ ਸੈਂਟਰ ਦੇ ਬਾਹਰ ਲੱਗੇ ਥਰਮਾਮੀਟਰ 134 ਡਿਗਰੀ ਫਾਰਨਹੀਟ ਤਾਪਮਾਨ ਦਰਸਾ ਰਹੇ ਹਨ ਅਤੇ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਇਹ ਧਰਤੀ ਦਾ ਸਭ ਤੋਂ ਵੱਧ ਤਾਪਮਾਨ ਸੀ। ਇਥੇ ਆਉਣ ਵਾਲੇ ਸੈਲਾਨੀ ਸਿਰਫ਼ ਤਾਪਮਾਨ ਮੀਟਰ ਦੇ ਸਾਹਮਣੇ ਤਸਵੀਰਾਂ ਖਿਚਵਾਉਣ ਲਈ ਹੀ ਆਪਣੀਆਂ ਕਾਰਾਂ ’ਚੋਂ ਨਿੱਕਲ ਰਹੇ ਸਨ। ਲਗਭਗ ਇਹੋ ਹਾਲ ਪੂਰੇ ਪ੍ਰਸ਼ਾਂਤ ਉੱਤਰ–ਪੱਛਮ ਵਿੱਚ ਹੈ।

Google search engine

LEAVE A REPLY

Please enter your comment!
Please enter your name here