ਮਸਜਿਦ ਦੀ ਭੰਨਤੋੜ,ਕੁਰਾਨ ਸ਼ਰੀਫ਼ ਦੀ ਕੀਤੀ ਬੇਅਦਬੀ

0
13

ਟੋਰਾਂਟੋ : ਸਕਾਰਬੌਰੋ ‘ਚ ਇੱਕ ਮਸਜਿਦ ਵਿੱਚ ਭੰਨ-ਤੋੜ ਕਰਨ ਦੇ ਮਾਮਲੇ ਦੀ ਟੋਰਾਂਟੋ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦਾ ਉਸ ਵੇਲੇ ਪਤਾ ਚੱਲਿਆ ਜਦੋਂ ਕਿੰਗਸਟਨ ਰੋਡ ਤੇ ਬ੍ਰਿਮਲੇ ਰੋਡ ‘ਤੇ ਸਥਿਤ ਬਾਇਤੁਲ ਜਨ੍ਹਾ ਇਸਲਾਮਿਕ ਸੈਂਟਰ ‘ਤੇ ਸਥਿਤ ਮਸਜਿਦ ਐਤਵਾਰ ਸਵੇਰ ਦੀ ਨਮਾਜ਼ ਸਮੇਂ 5:30 ਵਜੇ ਖੋਲ੍ਹੀ ਗਈ।

ਜਾਣਕਾਰੀ ਮੁਤਾਬਕ ਮਸਜਿਦ ‘ਚ ਨਮਾਜ਼ ਅਦਾ ਕਰਨ ਲਈ ਬਣਾਏ ਗਏ ਕਈ ਕਮਰਿਆਂ ਵਿੱਚ ਤੋੜ ਭੰਨ੍ ਤੇ ਕੁਰਾਨ ਸ਼ਰੀਫ਼ ਦੀ ਬੇਅਦਬੀ ਕੀਤੀ ਗਈ ਸੀ। ਇਸ ਤੋਂ ਇਲਾਵਾ ਦੋ ਡੋਨੇਸ਼ਨ ਬਾਕਸ ਵੀ ਤੋੜੇ ਦਿੱਤੇ ਗਏ । ਬਾਇਤੁਲ ਜਨ੍ਹਾ ਇਸਲਾਮਿਕ ਸੈਂਟਰ ਦੇ ਪ੍ਰੈਜ਼ੀਡੈਂਟ ਅਤੀਕਾਰ ਰਹਿਮਾਨ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਇਹ ਸਾਡੀ ਕਮਿਊਨਿਟੀ ਨਾਲ ਹੋ ਰਿਹਾ ਹੈ ਤੇ ਸਾਡੀ ਮਸਜਿਦ ਵਿੱਚ ਹੋ ਰਿਹਾ ਹੈ।

Google search engine

LEAVE A REPLY

Please enter your comment!
Please enter your name here