ਮਸ਼ਹੂਰ ਫ਼ੁੱਟਬਾਲਰ ਗਰਡ ਮੁਲਰ ਦਾ ਦਿਹਾਂਤ

0
18

ਜਰਮਨੀ : ਬਾਇਰਨ ਮਿਊਨਿਖ ਤੇ ਜਰਮਨੀ ਦੇ ਸਟਾਰ ਫੁੱਟਬਾਲਰ ਗਰਡ ਮੁਲਰ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 75 ਸਾਲਾਂ ਦੇ ਸਨ। ਬਾਇਰਨ ਮਿਊਨਿਖ ਕਲੱਬ ਨੇ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਬਾਇਰਨ ਮਿਊਨਿਖ ਕਲੱਬ ਲਈ 566 ਗੋਲ ਕਰਨ ਵਾਲੇ ਵਾਲੇ ਮੁਲਰ ਦੇ ਨਾਂ ਬੁਦੇਸਲੀਗ ‘ਚ ਅਜੇ ਵੀ ਸਭ ਤੋਂ ਜ਼ਿਆਦਾ 365 ਗੋਲ ਕਰਨ ਦਾ ਰਿਕਾਰਡ ਹੈ। ਕਲੱਬ ਦੀ ਵੈੱਬਸਾਈਟ ‘ਤੇ ਬਾਇਰਨ ਮਿਊਨਿਖ ਦੇ ਪ੍ਰਧਾਨ ਹਰਬਰਟ ਹੇਨਰ ਨੇ ਕਿਹਾ, ”ਗਰਡ ਮੁਲਰ ਮਹਾਨ ਸਟ੍ਰਾਈਕਰ ਤੇ ਵਿਸ਼ਵ ਫੁੱਟਬਾਲ ‘ਚ ਬਿਹਤਰੀਨ ਇਨਸਾਨ ਵੀ ਸਨ।”
ਜ਼ਿਕਰਯੋਗ ਹੈ ਕਿ ਮੁਲਰ ਨੇ 1972 ‘ਚ ਜਰਮਨੀ ਨੂੰ ਯੂਰਪੀ ਚੈਂਪੀਅਨਸ਼ਿਪ ਖ਼ਿਤਾਬ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਦੇ ਦੋ ਸਾਲ ਬਾਅਦ 1974 ‘ਚ ਉਨ੍ਹਾਂ ਨੇ ਨੀਦਰਲੈਂਡ ਖ਼ਿਲਾਫ਼ ਫ਼ਾਈਨਲ ‘ਚ ਜੇਤੂ ਗੋਲ ਕਰਕੇ ਟੀਮ ਨੂੰ ਵਿਸ਼ਵ ਕੱਪ ਟਰਾਫੀ ਦਿਵਾਈ ਸੀ। ਉਨ੍ਹਾਂ ਨੇ ਜਰਮਨੀ ਲਈ 62 ਮੈਚ ਖੇਡੇ ਤੇ 68 ਗੋਲ ਦਾਗ਼ੇ।

Google search engine

LEAVE A REPLY

Please enter your comment!
Please enter your name here