ਮਨਿੰਦਰ ਬੁੱਟਰ ਆਪਣੇ ਗੀਤ ‘ਸਖੀਆਂ’ ਨਾਲ ਬਟੋਰ ਰਹੇ ਨੇ ਵਾਹ ਵਾਹ

0
18

ਚੰਡੀਗੜ੍ਹ : ਪੰਜਾਬੀ ਗਾਇਕ ਮਨਿੰਦਰ ਬੁੱਟਰ, ਜਿਨ੍ਹਾਂ ਨੇ ‘ਸਖੀਆਂ’ ਗੀਤ ਨਾਲ ਪੰਜਾਬੀ ਮਿਊਜ਼ਿਕ ‘ਚ ਕਮਬੈਕ ਕੀਤਾ ਸੀ। ਇਹ ਗੀਤ ਉਨ੍ਹਾਂ ਦੀ ਜ਼ਿੰਦਗੀ ਅਜਿਹਾ ਮੋੜ ਲੈ ਕੇ ਆਇਆ, ਜਿਸ ਨੇ ਉਨ੍ਹਾਂ ਨੂੰ ਵੱਖਰੇ ਹੀ ਮੁਕਾਮ ‘ਤੇ ਪਹੁੰਚਾ ਦਿੱਤਾ ਅਤੇ ਦੁਨੀਆਂ ਭਰ ‘ਚ ਪਛਾਣ ਦਿਵਾਈ ਹੈ। ਇਸ ਗੀਤ ਤੋਂ ਬਾਅਦ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਸੁਪਰ ਹਿੱਟ ਗੀਤ ਦਿੱਤੇ। ਇੱਕ ਵਾਰ ਫਿਰ ਇਸ ਗੀਤ ਨੇ ਮਨਿੰਦਰ ਬੁੱਟਰ ਨੂੰ ਜਸ਼ਨ ਦਾ ਮਨਾਉਂਣ ਦਾ ਮੌਕਾ ਦਿੱਤਾ ਹੈ। ਜੀ ਹਾਂ ਇਸ ਗੀਤ ਨੂੰ 500 ਮਿਲੀਅਨ ਤੋਂ ਵੱਧ ਵਿਊਜ਼ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਇਹ ਜਾਣਕਾਰੀ ਖੁਦ ਮਨਿੰਦਰ ਬੁੱਟਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ, ”Sakhiyaan 500 Million !. ਵਾਹਿਗੁਰੂ ਜੀ ।” ਇਸ ਪੋਸਟ ‘ਤੇ ਕਲਾਕਾਰ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਮਨਿੰਦਰ ਬੁੱਟਰ ਨੂੰ ਵਧਾਈਆਂ ਦੇ ਰਹੇ ਹਨ।

Google search engine

LEAVE A REPLY

Please enter your comment!
Please enter your name here