Monday, October 25, 2021
Google search engine
HomeHEALTHਭਿੰਡੀ ਹੈ ਗੁਣਕਾਰੀ ਪਰ ਧਿਆਨ ਨਾਲ ਕਰੋ ਇਸ ਦੀ ਵਰਤੋਂ

ਭਿੰਡੀ ਹੈ ਗੁਣਕਾਰੀ ਪਰ ਧਿਆਨ ਨਾਲ ਕਰੋ ਇਸ ਦੀ ਵਰਤੋਂ

ਚੰਡੀਗੜ੍ਹ : ਧਿਆਨ ਰੱਖਣਾ ਕਿ ਭਿੰਡੀ ਖਾਣ ਤੋਂ ਬਾਅਦ ਕਰੇਲੇ ਦੀ ਸਬਜ਼ੀ ਕਦੇ ਨਹੀਂ ਖਾਣੀ ਚਾਹੀਦੀ ਇੰਜ ਕਰਨ ਨਾਲ ਪੇਟ ਵਿੱਚ ਜ਼ਹਿਰ ਬਣ ਜਾਂਦਾ ਹੈ, ਜਿਸ ਨਾਲ ਮੌਤ ਤੱਕ ਹੋ ਸਕਦੀ ਹੈ।ਪਰ ਇਸਦੇ ਨਾਲ ਨਾਲ ਏਨੇ ਗੁਣ ਹੋਣ ਦੇ ਬਾਵਜੂਦ ਵੀ ਕਈ ਕੇਸਾ ਵਿਚ ਇਹ ਹਾਨੀਕਾਰਕ ਹੁੰਦੀ ਹੈ ਇਹ ਜਾਨਣਾ ਤੁਹਾਡੇ ਲਈ ਬੇਹੱਦ ਜਰੂਰੀ ਹੈ। ਵੈਸੇ ਤਾਂ ਹਰੀਆਂ ਸਬਜ਼ੀਆਂ ਸਾਡੇ ਲਈ ਇੱਕ ਪੋਸ਼ਟਿਕ ਆਹਾਰ ਤੋਂ ਘੱਟ ਨਹੀਂ ਹਨ ਪਰ ਕਈ ਵਾਰ ਇਹ ਸਬਜ਼ੀਆਂ ਸਾਡੇ ਸਰੀਰ ਵਿਚ ਜ਼ਹਿਰ ਦਾ ਕੰਮ ਵੀ ਕਰਦੀਆਂ ਹਨ ਅਤੇ ਇਨਫੈਕਸ਼ਨ ਦਾ ਕਾਰਨ ਵੀ ਬਣ ਸਕਦੀਆਂ ਹਨ। ਇਸੇ ਤਰ੍ਹਾਂ ਹਰੀਆਂ ਸਬਜ਼ੀਆਂ ਵਿੱਚੋ ਲੋਕ ਭਿੰਡੀ ਖਾਣਾ ਬਹੁਤ ਪੰਸਦ ਕਰਦੇ ਹਨ। ਭਿੰਡੀ ਫਾਈਬਰ ਭਰਪੂਰ ਹੁੰਦੀ ਹੈ ਜਿਸ ਕਾਰਨ ਇਸ ਦੇ ਅਨੇਕਾਂ ਲਾਭ ਹਨ ਪਰ ਇਸ ਦੀ ਗਲਤ ਵਰਤੋਂ ਸਰੀਰ ਲਈ ਹਾਨੀਕਾਰਕ ਵੀ ਹੋ ਸਕਦੀ ਹੈ ਆਓ ਜਾਂਦੇ ਹੈ ਇਸ ਦੇ ਫਾਇਦੇ ਅਤੇ ਨੁਕਸਾਨ –

ਪਾਚਨ ਤੰਤਰ ਕਰੇ ਮਜ਼ਬੂਤ
ਇਹ ਪਾਚਨ ਤੰਤਰ ਨੂੰ ਮਜਬੂਤ ਕਰਦੀ ਹੈ। ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੋ ਸਕਦੀ ਹੈ। ਕਿਉਂਕਿ ਇਸ ਵਿਚ ਬੇਟਾਕੇਰੋਟੀਂਨ ਦੇ ਨਾਲ-ਨਾਲ ਵਿਟਾਮਿਨ ਏ ਵੀ ਪਾਇਆ ਜਾਂਦਾ ਹੈ।
ਚਮੜੀ ਦਾ ਰੱਖੇ ਖਿਆਲ
ਇਸ ਦੇ ਨਾਲ-ਨਾਲ ਇਸ ਦਾ ਮੁੱਖ ਗੁਣ ਇਹ ਹੈ ਕਿ ਇਹ ਤੁਹਾਡੀ ਚਮੜੀ ਦੇ ਲਈ ਵੀ ਉਪਯੋਗੀ ਸਿੱਧ ਹੋ ਸਕਦੀ ਹੈ। ਕਿਉਂਕਿ ਇਸ ਵਿਚ ਵਿਟਾਮੀ ਸੀ ਵੀ ਪਾਇਆ ਜਾਂਦਾ ਹੈ। ਇਸ ਦੇ ਨਾਲ ਨਾਲ ਹੀ ਇਹ ਰੋਗ ਪ੍ਰਤੀ ਰੋਧਕ ਸ਼ਕਤੀ ਵਿਚ ਵੀ ਵਾਧਾ ਕਰਦੀ ਹੈ।
ਬਲੱਡ ਪ੍ਰੈਸ਼ਰ ਅਤੇ ਸ਼ੂਗਰ ਕਰੇ ਕੰਟਰੋਲ
ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੀ ਹੈ ਖੂਨ ਵਿਚ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਦੀ ਹੈ।ਅਸਥਮਾ ਵਿਚ ਵੀ ਫਾਇਦੇਮੰਦ ਹੈ ਨਾਲ ਹੀ ਇਹ ਕਬਜ ਤੋਂ ਵੀ ਰਾਹਤ ਦਿੰਦੀ ਹੈ।
ਮੋਟਾਪਾ ਘੱਟ ਕਰਨ ਵਿਚ ਕਾਰਗਰ
ਮੋਟਾਪਾ ਘੱਟ ਕਰਨ ਦੇ ਲਈ ਵੀ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ ਇਸ ਵਿਚ ਬਹੁਤ ਜਿਆਦਾ ਗੁਣ ਹਨ ਜਿਸ ਦੇ ਕਾਰਨ ਤੁਸੀਂ ਕੈਂਸਰ ਤੋਂ ਵੀ ਬਚ ਸਕਦੇ ਹੋ। ਇਸ ਵਿਚ ਪਾਏ ਜਾਣ ਵਾਲੇ ਤੱਤ ਦੇ ਕਾਰਨ ਅੰਤੜੀਆਂ ਨੂੰ ਸਾਫ ਰੱਖਦੀ ਹੈ ਜਿਸ ਨਾਲ ਤੁਸੀਂ ਕੈਂਸਰ ਵਰਗੀ ਸਮੱਸਿਆ ਤੋਂ ਵੀ ਬਚ ਸਕਦੇ ਹੋ।
ਵਾਲਾਂ ਲਈ ਫਾਇਦੇਮੰਦ
ਭਿੰਡੀ ਵਿਚ ਪਾਏ ਜਾਨ ਵਾਲੇ ਖੁਰਾਕੀ ਤੱਤ ਮਨੁੱਖੀ ਸਰੀਰ ਦੇ ਨਾਲ ਨਾਲ ਵਾਲਾਂ ਲਈ ਵੀ ਕਾਫੀ ਫਾਇਦੇਮੰਦ ਹੁੰਦੇ ਹਨ।ਇਸ ਦੇ ਬਿਨਾ ਇਹ ਤੁਹਾਡੇ ਵਾਲਾ ਨੂੰ ਸੰਘਣਾ ਬਣਾਉਂਦੀ ਹੈ।
ਭਿੰਡੀ ਖਾਣ ਸਮੇਂ ਵਰਤੋਂ ਇਹ ਸਾਵਧਾਨੀਆਂ
ਭਿੰਡੀ ਖਾਂਦੇ ਸਮੇ ਕੁਝ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ। ਜ਼ਿਆਦਾ ਮਾਤਰਾ ਵਿਚ ਭਿੰਡੀ ਖਾਣ ਨਾਲ ਸਾਡੇ ਸਰੀਰ ਵਿਚ ਪਿੱਤ ਦੀ ਸ਼ਕਾਇਤ (ਸਰੀਰ ਦੇ ਅੰਦਰ ਗਰਮੀ ਦਾ ਹੋਣਾ ) ਹੋ ਸਕਦੀ ਹੈ। ਇਸ ਲਈ ਭਿੰਡੀ ਖਾਣ ਦੇ ਬਾਅਦ ਕਦੇ ਵੀ ਮੂਲੀ ਦਾ ਸੇਵਨ ਨਾ ਕਰੋ। ਜੇਕਰ ਤੁਸੀਂ ਭਿੰਡੀ ਖਾਣ ਦੇ ਮੂਲੀ ਦਾ ਸੇਵਨ ਕਰਦੇ ਹੋ ਤਾ ਤੁਹਾਨੂੰ ਚਮੜੀ ਦੇ ਸਬੰਧੀ ਰੋਗ ਹੋ ਸਕਦੇ ਹਨ। ਜਿਵੇਂ ਕਿ ਚਮੜੀ ਦੇ ਰੋਗ, ਇਸ ਨਾਲ ਚਿਹਰੇ ਤੇ ਦਾਗ ਧੱਬੇ ਹੋ ਸਕਦੇ ਹਨ ਨਾਲ ਹੀ ਚਿਹਰੇ ਤੇ ਅਜੀਬ ਦਾਣੇ ਹੋ ਸਕਦੇ ਹਨ ਇਸ ਲਈ ਭਿੰਡੀ ਦੇ ਬਾਅਦ ਭੁੱਲ ਕੇ ਮੂਲੀ ਦਾ ਸੇਵਨ ਨਾ ਕਰੋ। ਭਿੰਡੀ ਨੂੰ ਭੁੰਨ ਕੇ ਖਾਣ ਦੇ ਸ਼ੋਕੀਨ ਹੋ ਤਾ ਇਹ ਸ਼ੋਂਕ ਤੁਹਾਡੇ ਤੇ ਕਾਫੀ ਭਾਰੀ ਪੈ ਸਕਦਾ ਹੈ। ਭੁੰਨ ਕੇ ਭਿੰਡੀ ਖਾਣ ਨਾਲ ਕੈਲੋਸਟਰੋਲ ਲੈਵਲ ਵਧਦਾ ਹੈ। ਇਸ ਨਾਲ ਤੁਹਾਨੂੰ ਮੋਟਾਪਾ ਅਤੇ ਹੋਰ ਵੀ ਸਮੱਸਿਆਵਾ ਹੋ ਸਕਦੀਆਂ ਹਨ। ਦੱਸ ਦੇਈਏ ਕਿ ਅਕਸਰ ਲੋਕ ਲੋਕ ਵੱਖਰਾ ਕੁਝ ਕਰਨ ਦੇ ਲਈ ਭਿੰਡੀ ਅਤੇ ਕਰੇਲਾ ਦੋਵੇਂ ਹੀ ਬਣਾ ਲੈਂਦੇ ਹਨ। ਬਸ ਇਥੇ ਹੀ ਸਾਵਧਾਨੀ ਵਰਤਣ ਦੀ ਲੋੜ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments