ਭਾਰੀ ਮੀਂਹ,ਜ਼ਮੀਨ ਖਿਸਕਣ ਕਾਰਨ 16 ਦੀ ਮੌਤ,ਮਲਬੇ ਹੇਠ ਦੱਬੇ ਦਰਜਨ ਲੋਕ

0
52

ਮੁੰਬਈ : ਰਾਸ਼ਟਰੀ ਆਫ਼ਤ ਜਵਾਬ ਫੋਰਸ ਨੇ ਕਿਹਾ ਕਿ ਮੁੰਬਈ ਦੇ ਚੈਂਬੂਰ(Chembur) ਖੇਤਰ ਦੇ ਭਰਤ ਨਗਰ ‘ਚ ਜ਼ਮੀਨ ਖਿਸਕਣ ਕਾਰਨ ਕੁਝ ਝੌਪੜੀਆਂ ‘ਤੇ ਕੰਧ ਡਿੱਗਣ ਕਾਰਨ ਹੁਣ ਤੱਕ 12 ਲੋਕਾਂ ਦੀ ਮੌਤ ਹੋ ਗਈ ਹੈ। ਜਦ ਕਿ ਵਿਕਰੋਲੀ ‘ਚ ਇਕ ਇਮਾਰਤ ਦੇ ਢਹਿ ਜਾਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਦੋਵਾਂ ਥਾਵਾਂ ‘ਤੇ ਕਰੀਬ 10-12 ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ।
ਚੈਂਬੂਰ ‘ਚ ਐਨ.ਡੀ.ਆਰ.ਐਫ ਦੇ ਇੰਸਪੈਕਟਰ ਰਾਹੁਲ ਰਘੁਵੰਸ਼ ਨੇ ਦੱਸਿਆ ਕਿ ਸਾਨੂੰ ਸੂਚਨਾ ਸਵੇਰੇ 5 ਵਜੇ ਮਿਲੀ ਸੀ, ਉਸ ਤੋਂ ਬਾਅਦ ਮੌਕੇ ‘ਤੇ ਪਹੁੰਚ ਕੇ ਅਸੀਂ 2 ਲਾਸ਼ਾਂ ਨੂੰ ਬਾਹਰ ਕੱਢਿਆ। ਇਥੋਂ ਦੇ ਲੋਕਾਂ ਨੇ ਪਹਿਲਾਂ 10 ਲਾਸ਼ਾਂ ਕੱਢੀਆਂ ਸਨ। ਸਥਾਨਕ ਲੋਕਾਂ ਅਨੁਸਾਰ 7-8 ਹੋਰ ਲੋਕ ਅਜੇ ਵੀ ਮਲਬੇ ਵਿੱਚ ਫਸੇ ਹੋਏ ਹਨ। ਇਹ ਆਪਰੇਸ਼ਨ ਲਗਭਗ 3-4 ਘੰਟੇ ਹੋਰ ਚੱਲੇਗਾ।ਇਸ ਦੇ ਨਾਲ ਹੀ ਬੀਐਮਸੀ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਤੜਕੇ ਮੁੰਬਈ ਦੇ ਵਿਕਰੋਲੀ ਖੇਤਰ ਵਿੱਚ ਇੱਕ ਗਰਾਊਂਡ ਪਲੱਸ ਵਨ ਰਿਹਾਇਸ਼ੀ ਇਮਾਰਤ ਢਹਿ ਗਈ, ਜਿਸ ਵਿੱਚ ਕੁੱਲ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਅੱਧੀ ਦਰਜਨ ਵਿਅਕਤੀ ਮਲਬੇ ਹੇਠ ਦੱਬੇ ਹੋਏ ਦੱਸੇ ਜਾ ਰਹੇ ਹਨ। ਐਨਡੀਆਰਐਫ ਦੇ ਡਿਪਟੀ ਕਮਾਂਡੈਂਟ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਵਿਕਰੋਲੀ ਵਿੱਚ ਹੁਣ ਤੱਕ ਕੁੱਲ 4 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਲਗਭਗ 5-6 ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਬਚਾਅ ਕਾਰਜ ਜਾਰੀ ਹੈ।

Google search engine

LEAVE A REPLY

Please enter your comment!
Please enter your name here