ਭਾਰਤ ਸਰਕਾਰ ਨੇ ਪਾਸਪੋਰਟ ਸੇਵਾ ਕੀਤੀ ਸ਼ੁਰੂ

0
55

ਨਵੀਂ ਦਿੱਲੀ : ਕੋਰੋਨਾ ਕਾਰਨ ਲੰਮੇ ਸਮੇਂ ਤੋਂ ਤਾਲਾਬੰਦੀ ਹੋਣ ਕਾਰਨ ਭਾਰਤ ਵਿਚ ਪਾਸਪੋਰਟ ਸੇਵਾ ਬੰਦੀ ਸੀ ਪਰ ਹੁਣ ਹਾਲਾਤ ਕੁੱਝ ਠੀਕ ਹੋਣ ਕਾਰਨ ਭਾਰਤ ‘ਚ ਮੁੜ ਪਾਸਪੋਰਟ ਸੇਵਾ ਸ਼ੁਰੂ ਕੀਤੀ ਜਾ ਰਹੀ। ਇਸ ਦੀ ਸ਼ੁਰੂਆਤ ਜੁਲਾਈ 5 ਤੋਂ ਹੋਣ ਜਾ ਰਹੀ ਹੈ। ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਸੋਮਵਾਰ ਤੋਂ VAC ਵੱਲੋਂ ਭਾਰਤ ‘ਚ ਪਾਸਪੋਰਟ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਵੀ ਦੱਸਿਆ ਗਿਆ ਹੈ ਕੇ ਜਿਨ੍ਹਾਂ ਵੱਲੋਂ ਲਾਕਡਾਊਨ ਪਹਿਲਾਂ ਆਪਣੇ ਪਾਸਪੋਰਟ ਜਮਾਂ ਕਰਵਾਏ ਗਏ ਸਨ ਉਨ੍ਹਾਂ ਉਨ੍ਹਾਂ ਨਾਲ VFS ਗਲੋਬਲ ਵੱਲੋਂ ਈ-ਮੇਲ ਰਾਹੀਂ ਸੰਪਰਕ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਜਿਨ੍ਹਾਂ ਕੋਲ ਪਾਸਪੋਰਟ ਸਬਮੀਸ਼ਨ ਲੈੱਟਰ ਹੈ ਉਹ ਅਗਲੀ ਅਪਡੇਟ ਵਾਸਤੇ ਇੰਤਜ਼ਾਰ ਕਰਨ।

Google search engine

LEAVE A REPLY

Please enter your comment!
Please enter your name here