Home Punjabi News ਭਾਰਤ ਵਿਚ ਫਿਰ ਵਧੇ ਕੋਰੋਨਾ ਮਾਮਲੇ, ਜਾਣੋ ਤਾਜ਼ਾ ਅੰਕੜੇ

ਭਾਰਤ ਵਿਚ ਫਿਰ ਵਧੇ ਕੋਰੋਨਾ ਮਾਮਲੇ, ਜਾਣੋ ਤਾਜ਼ਾ ਅੰਕੜੇ

0
27

ਨਵੀਂ ਦਿੱਲੀ: ਇਸ ਸਮੇਂ ਭਾਰਤ ਵਿੱਚ ਕਰੋਨਾ ਕੇਸਾਂ ਵਿਚ ਕਮੀ ਆਉਣ ਕਾਰਨ ਲੋਕਾਂ ਵਿੱਚ ਰਾਹਤ ਦੀ ਸਾਹ ਲਈ ਜਾ ਰਹੀ ਹੈ ਇਸ ਦੇ ਬਾਵਜੂਦ ਹੁਣ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਦੇਸ਼ ਅੰਦਰ ਕਰੋਨਾ ਦੀ ਦੂਜੀ ਲਹਿਰ ਨੇ ਭਾਰੀ ਤਬਾਹੀ ਮਚਾਈ ਸੀ ਜਿਸ ਕਾਰਨ ਬਹੁਤ ਸਾਰੇ ਲੋਕ ਪ੍ਰਭਾਵਤ ਹੋਏ ਸਨ ਅਤੇ ਕਈ ਲੋਕਾਂ ਦੀ ਜਾਨ ਜਾ ਚੁਕੀ ਹੈ ਜਿੱਥੇ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਕਰੋਨਾ ਟੀਕਾਕਰਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਉਥੇ ਹੀ ਕਰੋਨਾ ਤੋਂ ਬਾਅਦ ਕਈ ਹੋਰ ਬਿਮਾਰੀਆਂ ਵੀ ਸਾਹਮਣੇ ਆ ਰਹੀਆਂ ਹਨ। ਹੁਣ ਤਾਜਾ ਮਿਲੀ ਜਾਣਕਾਰੀ ਅਨੁਸਾਰ ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਬੀਤੇ 24 ਘੰਟਿਆਂ ਦੌਰਾਨ 43,159 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਦੌਰਾਨ 38,525 ਲੋਕ ਠੀਕ ਹੋਏ ਤੇ 640 ਮਰੀਜ਼ਾਂ ਦੀ ਵੀ ਮੌਤ ਹੋ ਗਈ। ਐਕਟਿਵ ਕੇਸ ਭਾਵ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 3 ਲੱਖ 97 ਹਜ਼ਾਰ 330 ਹੋ ਗਈ ਹੈ। ਪਿਛਲੇ ਇੱਕ ਦਿਨ ਵਿੱਚ ਇਹ 3,987 ਦਾ ਵਾਧਾ ਹੋਇਆ ਹੈ, ਜੋ ਪਿਛਲੇ 77 ਦਿਨਾਂ ਵਿਚ ਸਭ ਤੋਂ ਉੱਚਾ ਹੈ।

ਕੋਰੋਨਾ ਮਹਾਂਮਾਰੀ ਅੰਕੜਿਆਂ ਵਿਚ


ਬੀਤੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 43,159
ਬੀਤੇ 24 ਘੰਟਿਆਂ ਵਿੱਚ ਕੁੱਲ ਠੀਕ ਹੋਏ: 38,525
ਬੀਤੇ 24 ਘੰਟਿਆਂ ਵਿੱਚ ਕੁੱਲ ਮੌਤਾਂ: 640
ਹੁਣ ਤੱਕ ਲਾਗ ਤੋਂ ਕੁੱਲ ਪ੍ਰਭਾਵਿਤ: 3.15 ਕਰੋੜ
ਹੁਣ ਤਕ ਠੀਕ: 3.06 ਕਰੋੜ
ਹੁਣ ਤੱਕ ਕੁੱਲ ਮੌਤਾਂ: 4.22 ਲੱਖ
ਇਸ ਸਮੇਂ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ: 3.97 ਲੱਖ

NO COMMENTS

LEAVE A REPLY

Please enter your comment!
Please enter your name here