ਭਾਰਤ-ਅਮਰੀਕਾ ਰੱਖਿਆ ਭਾਈਵਾਲੀ ਨੂੰ ਮਜ਼ਬੂਤ ​​ਕਰਨ ਵੱਲ ਇੱਕ ਹੋਰ ਕਦਮ

0
44
A pair of US Navy Sikorsky MH-60R Seahawks, NE 712 166556 and NE 700 166541 of HSM-77 'Sabrehawks', cruise over the Pacific Ocean

ਵਾਸ਼ਿੰਗਟਨ : ਭਾਰਤ-ਅਮਰੀਕਾ ਰੱਖਿਆ ਭਾਈਵਾਲੀ ਨੂੰ ਮਜ਼ਬੂਤ ​​ਕਰਨ ਵੱਲ ਇੱਕ ਹੋਰ ਕਦਮ ਪੁੱਟਿਆ ਹੈ। ਦੱਸ ਦਈਏ ਕਿ ਅਮਰੀਕਨ ਨੇਵੀ ਨੇ ਪਹਿਲੇ ਦੋ ਐੱਮਐੱਚ-60 ਆਰ ਮਲਟੀ-ਰੋਲ ਹੈਲੀਕਾਪਟਰਾਂ ਨੂੰ ਭਾਰਤੀ ਜਲ ਸੈਨਾ ਨੂੰ ਸੌਂਪ ਦਿੱਤਾ। ਦੱਸਣਯੋਗ ਹੈ ਕਿ ਭਾਰਤੀ ਜਲ ਸੈਨਾ ਲੌਕਹੀਡ ਮਾਰਟਿਨ ਦੁਆਰਾ ਤਿਆਰ ਕੀਤੇ ਇਹ 24 ਹੈਲੀਕਾਪਟਰਾਂ ਦੀ ਖਰੀਦ ਕਰ ਰਹੀ ਹੈ। ਇਨ੍ਹਾਂ ਦੀ ਅਨੁਮਾਨਤ ਕੀਮਤ 2.4 ਅਰਬ ਡਾਲਰ ਹੈ। ਜਾਣਕਾਰੀ ਅਨੁਸਾਰ ਸਾਂ ਡਿਆਗੋ ਦੇ ਜਲ ਸੈਨਾ ਅੱਡੇ ’ਤੇ ਹੋਏ ਸਮਾਗਮ ਵਿੱਚ ਅਮਰੀਕੀ ਜਲ ਸੈਨਾ ਨੇ ਭਾਰਤ ਨੂੰ ਇਹ ਹੈਲੀਕਾਪਟਰ ਸੌਂਪੇ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਵੀ ਸਮਾਗਮ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਮੌਸਮ ਵਿੱਚ ਕੰਮ ਕਰਨ ਵਾਲੇ ਇਹ ਹੈਲੀਕਾਪਟਰ ਭਾਰਤੀ ਜਲ ਸੈਨਾ ਤਾਕਤ ਨੂੰ ਵਧਾਉਣਗੇ।

Google search engine

LEAVE A REPLY

Please enter your comment!
Please enter your name here