ਭਾਰਤੀ ਰੱਖਿਆ ਸੇਵਾ ਵਿੱਚ ਪਹਿਲੀ ਵਾਰ ਔਰਤਾਂ ਨੂੰ ਮਿਲੀ ਇਸ ਅਹੁਦੇ ‘ਤੇ ਤਰੱਕੀ

0
19

ਨਵੀਂ ਦਿੱਲੀ : ਭਾਰਤੀ ਰੱਖਿਆ ਸੇਵਾ ਵਿੱਚ ਲਿੰਗ ਸਮਾਨਤਾ ਨੂੰ ਉਤਸ਼ਾਹਤ ਕਰਨ ਦੀ ਦਿਸ਼ਾ ਵਿੱਚ ਭਾਰਤੀ ਫੌਜ ਵਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਭਾਰਤੀ ਫੌਜ ਦੇ ਇੱਕ ਚੋਣ ਬੋਰਡ ਨੇ 25 ਸਾਲ ਦੀ ਅਨੁਸਾਰੀ ਸੇਵਾ ਪੂਰੀ ਹੋਣ ‘ਤੇ ਕਰਨਲ (ਟਾਈਮ ਸਕੇਲ) ਦੇ ਅਹੁਦੇ ‘ਤੇ ਤਰੱਕੀ ਦਾ ਰਾਹ ਸਾਫ਼ ਕਰ ਦਿੱਤਾ ਹੈ।
ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਕੋਰ ਆਫ ਸਿਗਨਲਸ, ਕੋਰ ਆਫ ਇਲੈਕਟ੍ਰੌਨਿਕਸ ਐਂਡ ਮਕੈਨੀਕਲ ਇੰਜੀਨੀਅਰਜ਼ (ਈਐਮਈ) ਅਤੇ ਕੋਰ ਆਫ ਇੰਜੀਨੀਅਰਜ਼ ਵਿੱਚ ਸੇਵਾਵਾਂ ਨਿਭਾ ਰਹੀਆਂ ਮਹਿਲਾ ਅਧਿਕਾਰੀਆਂ ਨੂੰ ਕਰਨਲ ਦੇ ਅਹੁਦੇ ਲਈ ਮਨਜ਼ੂਰੀ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ, ਮਹਿਲਾ ਅਧਿਕਾਰੀਆਂ ਦੀ ਤਰੱਕੀ ਸਿਰਫ ਆਰਮੀ ਮੈਡੀਕਲ ਕੋਰ (ਏਐਮਪੀ), ਜੱਜ ਐਡਵੋਕੇਟ ਜਨਰਲ (ਜੇਏਜੀ) ਅਤੇ ਆਰਮੀ ਐਜੂਕੇਸ਼ਨ ਕੋਰ (ਏਈਸੀ) ਵਿੱਚ ਲਾਗੂ ਹੁੰਦੀ ਸੀ। ਭਾਰਤੀ ਫੌਜ ਦੀਆਂ ਹੋਰ ਸ਼ਾਖਾਵਾਂ ਵਿੱਚ ਤਰੱਕੀ ਦੇ ਰਸਤੇ ਦਾ ਵਿਸਥਾਰ ਮਹਿਲਾ ਅਧਿਕਾਰੀਆਂ ਲਈ ਇਸ ਖੇਤਰ ਵਿੱਚ ਕਰੀਅਰ ਦੇ ਵਧ ਰਹੇ ਮੌਕਿਆਂ ਦਾ ਸੰਕੇਤ ਹੈ।

Google search engine

LEAVE A REPLY

Please enter your comment!
Please enter your name here