ਭਾਜਪਾ ਆਗੂ 12 ਘੰਟਿਆਂ ਬਾਅਦ ਇਵੇਂ ਆਏ ਕੈਦ ਤੋਂ ਬਾਹਰ

0
12

ਰਾਜਪੁਰਾ : ਕੇਂਦਰ ਸਰਕਾਰ ਵਲੋਂ ਬਣਾਏ ਕਾਲੇ ਖੇਤੀ ਕਾਨੂੰਨਾਂ ਦਾ ਖਾਸ ਕਰ ਕੇ ਖਮਿਆਜ਼ਾ ਪੰਜਾਬ ਦੇ ਭਾਜਪਾਈ ਭੁੱਗਤ ਰਹੇ ਹਨ। ਕਿਸਾਨ ਜਿਥੇ ਵੀ ਕਿਸੇ ਭਾਜਪਾ ਨੇਤਾ ਨੂੰ ਵੇਖਦੇ ਹਨ ਤਾਂ ਉਸ ਦਾ ਘਿਰਾਓ ਕਰ ਲਿਆ ਜਾਂਦਾ ਹੈ। ਹੁਣ ਪੰਜਾਬ ਵਿਚ ਪੈਦਾ ਹੋਏ ਤਾਜ਼ਾ ਹਾਲਾਤਾਂ ਨੇ ਭਾਜਪਾ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਕਿਸਾਨਾਂ ਦੇ ਸਮਰਥਨ ਵਿਚ ਕੀਤੀ ਬਿਆਨਬਾਜ਼ੀ ਕਾਰਨ ਭਾਜਪਾ ਨੂੰ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਤੋਂ ਬਾਹਰ ਕੱਢਣਾ ਪਿਆ। ਹੁਣ ਐਤਵਾਰ ਰਾਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਜ਼ਿਲ੍ਹਾ ਪਟਿਆਲਾ ਦੇ ਰਾਜਪੁਰਾ ਵਿਚ ਭਾਜਪਾ ਨੇਤਾਵਾਂ ਨੂੰ ਬੰਧਕ ਬਣਾ ਲਿਆ ਗਿਆ। ਇੰਨਾ ਹੀ ਨਹੀਂ, ਜਦੋਂ ਪੰਜਾਬ ਭਾਜਪਾ ਦੇ ਬੁਲਾਰੇ ਵਿਰੋਧ ਵਿਚ ਪ੍ਰੈਸ ਕਾਨਫਰੰਸ ਕਰਨ ਪਹੁੰਚੇ ਤਾਂ ਕਿਸਾਨਾਂ ਨੇ ਵੀ ਉਨ੍ਹਾਂ ਨੂੰ ਘੇਰ ਲਿਆ। ਜਦੋਂ ਇਹ ਮਾਮਲਾ ਦੇਰ ਰਾਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਹੁੰਚਿਆ ਤਾਂ ਅਧਿਕਾਰੀ ਸਰਗਰਮ ਹੋ ਗਏ ਅਤੇ ਭਾਜਪਾ ਨੇਤਾਵਾਂ ਨੂੰ ਸਵੇਰੇ 3 ਵਜੇ ਉਥੋਂ ਬਾਹਰ ਕੱਢਿਆ ਜਾ ਸਕਿਆ। ਇਸ ਦੇ ਵਿਰੋਧ ਵਿਚ ਅੱਜ ਭਾਜਪਾ ਜਲੰਧਰ ਅਤੇ ਪੰਜਾਬ ਵਿਚ ਹੋਰ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਐਤਵਾਰ ਦੇਰ ਰਾਤ ਤੱਕ ਪੁਲਿਸ ਰਾਜਪੁਰਾ ਵਿਚ ਰਹੀ ਪਰ ਕਿਸਾਨਾਂ ਦੀ ਗਿਣਤੀ 250 ਤੋਂ 300 ਦੇ ਕਰੀਬ ਸੀ। ਅੱਧੀ ਰਾਤ ਤੋਂ ਬਾਅਦ ਪੁਲਿਸ ਨੇ ਇਹ ਗੱਲ ਫੈਲਾਉਣੀ ਸ਼ੁਰੂ ਕਰ ਦਿੱਤੀ ਕਿ ਹੁਣ ਕੁਝ ਨਹੀਂ ਹੋਵੇਗਾ। ਜੋ ਵੀ ਫੈਸਲਾ ਹੈ, ਇਹ ਸਵੇਰੇ ਲਿਆ ਜਾਵੇਗਾ। ਇਸ ਤੋਂ ਬਾਅਦ ਕੁਝ ਕਿਸਾਨ ਘਰ ਵਾਪਸ ਪਰਤ ਗਏ ਅਤੇ ਕੁਝ ਉਥੇ ਹੀ ਸੌਂ ਗਏ। ਜਿਵੇਂ ਹੀ ਦੁਪਹਿਰ 3 ਵਜੇ ਦੇ ਕਰੀਬ ਭੀੜ ਘੱਟ ਹੋਈ ਤਾਂ ਪੁਲਿਸ ਨੇ ਘਰ ਵਿਚ ਬੰਦ ਭਾਜਪਾ ਨੇਤਾਵਾਂ ਨੂੰ ਬਾਹਰ ਕੱਢਿਆ। ਹਾਲਾਂਕਿ, ਉਸ ਸਮੇਂ ਜਾਗ ਰਹੇ ਸਾਰੇ ਕਿਸਾਨਾਂ ਨੇ ਫਿਰ ਹਮਲਾ ਕੀਤਾ।

Google search engine

LEAVE A REPLY

Please enter your comment!
Please enter your name here