spot_img
HomePUNJAB NEWSਬੰਦ ਪਏ ਸਿਨੇਮਾ ਹਾਲ ਨੂੰ ਲੱਗੀ ਅੱਗ

ਬੰਦ ਪਏ ਸਿਨੇਮਾ ਹਾਲ ਨੂੰ ਲੱਗੀ ਅੱਗ

ਕੋਲਕਾਤਾ : ਕੋਰੋਨਾ ਪਾਬੰਦੀਆਂ ਕਾਰਨ ਬੰਦ ਪਏ ਇਕ ਸਿਨੇਮਾ ਹਾਲ ਨੂੰ ਲੱਗੀ ਅੱਗ ਕਾਰਨ ਦੋ ਜਣੇ ਜ਼ਖ਼ਮੀ ਹੋ ਗਏ ਹਨ, ਬਚਾਓ ਏਨਾ ਰਿਹਾ ਕਿ ਕਿਸੇ ਦੀ ਜਾਨ ਨਹੀਂ ਗਈ। ਮਿਲੀ ਜਾਣਕਾਰੀ ਅਨੁਸਾਰ ਕੋਲਕਾਤਾ ਦੇ ਲੇਕ ਟਾਊਨ ਖੇਤਰ ਵਿੱਚ ਸ਼ੁੱਕਰਵਾਰ ਰਾਤ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਜਦੋਂ ਇੱਕ ਬੰਦ ਪਏ ਸਿਨੇਮਾ ਹਾਲ ਨੂੰ ਅਚਾਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਕਾਰਨ ਦੋ ਲੋਕ ਜ਼ਖਮੀ ਹੋ ਗਏ। ਅੱਗ ‘ਤੇ ਕਾਬੂ ਪਾਉਣ ਲਈ 15 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਫਾਇਰ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੇ ਸਮੇਂ ਅੰਦਰ ਬੈਠੇ ਦੋ ਲੋਕ ਝੁਲਸ ਗਏ। ਅਸੀਂ ਉਨ੍ਹਾਂ ਨੂੰ ਬਾਹਰ ਕੱਢ ਲਿਆ ਹੈ। ਉਨ੍ਹਾਂ ਦੱਸਿਆ ਕਿ ਰਾਤ 9.15 ਵਜੇ ਸਿਨੇਮਾ ਹਾਲ ਤੋਂ ਧੂੰਆਂ ਉੱਠਦਾ ਵੇਖਿਆ ਗਿਆ। ਖੇਤਰ ਵਿਚ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments