ਬਗ਼ਦਾਦ : ਈਦ ਤੋਂ ਪਹਿਲਾਂ ਬੰਬ ਧਮਾਕਾ, 25 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

0
23

ਬਗ਼ਦਾਦ : ਇਰਾਕ ਦੀ ਰਾਜਧਾਨੀ ਬਗ਼ਦਾਦ ਦੇ ਇਕ ਬਜ਼ਾਰ ਵਿਚ ਹੋਏ ਇਕ ਬੰਬ ਧਮਾਕੇ ਵਿਚ ਘੱਟੋ ਘੱਟ 25 ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨਾਂ ਲੋਕ ਜ਼ਖਮੀ ਹੋ ਗਏ। ਦੱਸਣਯੋਗ ਹੈ ਕਿ ਇਸ ਧਮਾਕੇ ਵਿਚ ਜਾਨ ਗਵਾਉਣ ਅਤੇ ਜ਼ਖਮੀ ਹੋਣ ਵਾਲਿਆਂ ਵਿਚ ਜ਼ਿਆਦਾਤਰ ਲੋਕ ਬਾਜ਼ਾਰ ਵਿਚ ਈਦ ਦੀ ਖਰੀਦਦਾਦੀ ਕਰਨ ਗਏ ਸੀ। ਜਾਣਕਾਰੀ ਅਨੁਸਾਰ ਧਮਾਕੇ ਵਿਚ ਮਾਰੇ ਜਾਣ ਵਾਲਿਆਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਧਮਾਕੇ ਤੋਂ ਬਾਅਦ ਕੁੱਝ ਦੁਕਾਨਾਂ ਵਿਚ ਅੱਗ ਲਗਾਈ ਗਈ। ਹਮਲੇ ਦੀ ਜ਼ਿੰਮੇਵਾਰੀ ਇਸਲਾਮੀ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਸਮੂਹ ਨੇ ਲਈ ਹੈ। ਦੱਸ ਦਈਏ ਕਿ ਪਿਛਲੇ ਛੇ ਮਹੀਨਿਆਂ ਵਿਚ ਇਹ ਬਗਦਾਦ ਵਿਚ ਹੋਇਆ ਸਭ ਤੋਂ ਭਿਆਨਕ ਬੰਬ ਧਮਾਕਾ ਹੈ। ਬਾਜ਼ਾਰ ਵਿਚ ਇਹ ਧਮਾਕਾ ਇਕ ਉਪਕਰਨ ਜ਼ਰੀਏ ਕੀਤਾ ਗਿਆ। ਇਰਾਕ ਦੀ ਸਰਕਾਰ ਨੇ ਸਾਲ 2017 ਦੇ ਅਖੀਰ ਵਿਚ ਸੁਨੀ ਮੁਸਲਮਾਨ ਜਿਹਾਦੀ ਸਮੂਹ ਆਈਐਸ ਵਿਰੁੱਧ ਅਪਣੀ ਜਿੱਤ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਆਈਐਸ ਦੀ ਸਲੀਪਰ ਸੈੱਲ ਲਗਾਤਾਰ ਸਰਗਰਮ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਪ੍ਰੈਲ ਵਿਚ ਸ਼ਹਿਰ ਦੇ ਬਾਜ਼ਾਰ ਵਿਚ ਇਕ ਕਾਰ ਵਿਚ ਬੰਬ ਧਮਾਕਾ ਹੋਇਆ ਸੀ, ਜਿਸ ਵਿਚ 4 ਲੋਕ ਮਾਰੇ ਗਏ ਸਨ। ਆਈਐਸ ਨੇ ਇਸ ਹਮਲੇ ਦੀ ਵੀ ਜ਼ਿੰਮੇਵਾਰੀ ਲਈ ਸੀ। ਦੱਸ ਦਈਏ ਕਿ ਬਗਦਾਦ ਦੇ ਜਿਸ ਇਲਾਕੇ ਵਿਚ ਇਹ ਧਮਾਕੇ ਹੋਏ ਹਨ, ਉੱਥੇ ਜ਼ਿਆਦਾਤਰ ਸ਼ੀਆ ਮੁਸਲਮਾਨ ਰਹਿੰਦੇ ਹਨ। ਇਰਾਕੀ ਫੌਜ ਦੇ ਇਕ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੁਸਤਫਾ ਅਲ-ਕਦੀਮੀ ਨੇ ਬਾਜ਼ਾਰ ਦੀ ਸੁਰੱਖਿਆ ਲਈ ਜ਼ਿੰਮੇਵਾਰ ਪੁਲਿਸ ਇੰਚਾਰਜ ਦੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Google search engine

LEAVE A REPLY

Please enter your comment!
Please enter your name here