Home LATEST UPDATE ਬ੍ਰਿਟੇਨ ‘ਚ ਨਵੀਂ ਤਰ੍ਹਾਂ ਦੇ ਵਾਇਰਸ ਦਾ ਕਹਿਰ ਸ਼ੁਰੂ

ਬ੍ਰਿਟੇਨ ‘ਚ ਨਵੀਂ ਤਰ੍ਹਾਂ ਦੇ ਵਾਇਰਸ ਦਾ ਕਹਿਰ ਸ਼ੁਰੂ

0
43

ਬ੍ਰਿਟੇਨ: ਹੁਣ ਇੱਕ ਹੋਰ ਨਵਾਂ ਵਾਇਰਸ ਬ੍ਰਿਟੇਨ ‘ਚ ਮਿਲਿਆ ਹੈ। ਇਸ ਵਾਇਰਸ ਦਾ ਨਾਮ ਨੋਰੋ ਦਸਿਆ ਜਾ ਰਿਹਾ ਹੈ। ਇਹ ਵਾਇਰਸ ਹੁਣ ਬ੍ਰਿਟੇਨ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਪਬਲਿਕ ਹੈਲਥ ਇੰਗਲੈਂਡ ਅਨੁਸਾਰ ਬ੍ਰਿਟੇਨ ਵਿੱਚ ਹੁਣ ਤੱਕ ਇਸ ਵਾਇਰਸ ਦੇ 154 ਮਾਮਲੇ ਸਾਹਮਣੇ ਆਏ ਹਨ। ਯੂਕੇ ਦੇ ਸਿਹਤ ਵਿਭਾਗ ਨੇ ਤੇਜ਼ੀ ਨਾਲ ਫੈਲ ਰਹੇ ਨੋਰੋ ਵਾਇਰਸ ਬਾਰੇ ਚਿੰਤਾ ਜ਼ਾਹਰ ਕੀਤੀ ਹੈ।
ਸੈਂਟਰ ਫਾਰ ਡਿਸੀਜ਼ ਕੰਟਰੋਲ (CDC) ਤੇ ਰੋਕਥਾਮ ਕੇਂਦਰ ਨੇ ਕਿਹਾ ਕਿ ਇਸ ਵਾਇਰਸ ਦੇ ਸੰਕਰਮਣ ਕਾਰਨ ਲੋਕਾਂ ਨੂੰ ਉਲਟੀਆਂ ਤੇ ਦਸਤ ਦੀ ਸ਼ਿਕਾਇਤ ਹੁੰਦੀ ਹੈ। PHE ਨੇ ਇਸ ਨੂੰ ਵਿੰਟਰ ਵੋਮੇਟਿੰਗ (ਸਰਦੀਆਂ ਦੀ ਉਲਟੀਆਂ) ਦਾ ਇੱਕ ਬੱਗ ਕਿਹਾ ਹੈ। ਹਾਲਾਂਕਿ CDC ਨੇ ਕਿਹਾ ਕਿ ਇਸ ਨਾਲ ਲਾਗ ਵਾਲਾ ਵਿਅਕਤੀ ਬਹੁਤ ਸਾਰੇ ਕਣਾਂ ਨੂੰ ਤੇਜ਼ੀ ਨਾਲ ਫੈਲਾਉਂਦਾ ਹੈ, ਪਰ ਉਨ੍ਹਾਂ ਵਿੱਚੋਂ ਕੁਝ ਹੀ ਦੂਸਰੇ ਵਿਅਕਤੀ ਨੂੰ ਸੰਕਰਮਿਤ ਕਰਨ ਦੇ ਯੋਗ ਹੁੰਦੇ ਹਨ।

NO COMMENTS

LEAVE A REPLY

Please enter your comment!
Please enter your name here