Home LATEST UPDATE ਬੈਂਕ ਜਾਣ ਤੋਂ ਪਹਿਲਾਂ ਦੇਖ ਲਾਓ ਕਿਤੇ ਛੁੱਟੀ ਤਾਂ ਨਹੀਂ, ਇਸ ਮਹੀਨੇ...

ਬੈਂਕ ਜਾਣ ਤੋਂ ਪਹਿਲਾਂ ਦੇਖ ਲਾਓ ਕਿਤੇ ਛੁੱਟੀ ਤਾਂ ਨਹੀਂ, ਇਸ ਮਹੀਨੇ 15 ਦਿਨਾਂ ਨਹੀਂ ਹੋਵੇਗਾ ਕੋਈ ਕੰਮ

0
25

ਨਵੀਂ ਦਿੱਲੀ : ਅਗਸਤ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਤੁਸੀਂ ਬਹੁਤ ਸਾਰੇ ਬੈਂਕ ਸਬੰਧੀ ਕੰਮਾਂ ਨੂੰ ਪੂਰਾ ਕਰਨ ਦੀ ਯੋਜਨਾ ਵੀ ਬਣਾਈ ਹੋਵੇਗੀ। ਅਜਿਹੀ ਸਥਿਤੀ ਵਿਚ ਤੁਹਾਡੇ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਅਗਸਤ ਮਹੀਨੇ ਵਿਚ ਕੁਝ ਸੂਬਿਆਂ ਵਿਚ ਬੈਂਕ ਲਗਭਗ 15 ਦਿਨਾਂ ਲਈ ਬੰਦ ਰਹਿਣਗੇ। ਇਸ ਵਿਚੋਂ 7 ਦਿਨ ਹਫਤਾਵਾਰੀ ਛੁੱਟੀਆਂ ਹਨ ਅਤੇ ਬਾਕੀ 8 ਦਿਨ ਰਿਜ਼ਰਵ ਬੈਂਕ ਦੁਆਰਾ ਨਿਰਧਾਰਤ ਛੁੱਟੀਆਂ ਹਨ। ਸੋ ਆਓ ਜਾਣ ਲੈਂਦੇ ਹੈ ਕਿ ਕਹਿੰਦੇ ਦਿਨ ਤੁਹਾਡੇ ਕੰਮ ਨਹੀਂ ਹੋਣਗੇ ਅਤੇ ਬੈਂਕਾਂ ਬੰਦ ਰਹਿਣਗੀਆਂ।

ਅਗਸਤ ਮਹੀਨੇ ਵਿਚ ਬੈਂਕ ਦੀਆਂ ਛੁੱਟੀਆਂ

1 ਅਗਸਤ, 2021 – ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।

8 ਅਗਸਤ, 2021 – ਇਹ ਦਿਨ ਐਤਵਾਰ ਵੀ ਹੈ, ਇਸ ਲਈ ਬੈਂਕ ਵਿਚ ਛੁੱਟੀ ਰਹੇਗੀ।

13 ਅਗਸਤ, 2021 – ਇਸ ਦਿਨ ਦੇਸ਼ਭਗਤ ਦਿਵਸ ਦੇ ਕਾਰਨ ਇੰਫਾਲ ਜ਼ੋਨ ਵਿਚ ਬੈਂਕ ਬੰਦ ਰਹਿਣਗੇ।

14 ਅਗਸਤ, 2021 – ਦੂਜੇ ਸ਼ਨੀਵਾਰ ਕਾਰਨ ਬੈਂਕ ਬੰਦ ਰਹਿਣਗੇ।
15 ਅਗਸਤ, 2021 – ਐਤਵਾਰ ਅਤੇ ਸੁਤੰਤਰਤਾ ਦਿਵਸ ਦੇ ਕਾਰਨ ਬੰਦ ਰਹੇਗਾ।

16 ਅਗਸਤ, 2021 – ਪਾਰਸੀ ਨਵੇਂ ਸਾਲ ਦੇ ਕਾਰਨ ਇਸ ਦਿਨ ਮਹਾਰਾਸ਼ਟਰ ਦੇ ਬੇਲਾਪੁਰ, ਮੁੰਬਈ ਅਤੇ ਨਾਗਪੁਰ ਜ਼ੋਨਾਂ ਵਿਚ ਬੈਂਕ ਬੰਦ ਰਹਿਣਗੇ।

19 ਅਗਸਤ, 2021 – ਮੁਹਰਮ ਦੇ ਕਾਰਨ, ਬੈਂਕ ਅਗਰਤਲਾ, ਅਹਿਮਦਾਬਾਦ, ਬੇਲਾਪੁਰ, ਭੋਪਾਲ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ, ਰਾਏਪੁਰ, ਰਾਂਚੀ ਅਤੇ ਸ਼੍ਰੀਨਗਰ ਵਰਗੇ ਜ਼ੋਨਾਂ ਵਿਚ ਬੰਦ ਰਹਿਣਗੇ।

20 ਅਗਸਤ, 2021 – ਮੁਹਰਮ ਅਤੇ ਪਹਿਲੀ ਓਨਮ ਦੇ ਕਾਰਨ, ਬੇਂਗਲੁਰੂ, ਚੇਨਈ, ਕੋਚੀ ਅਤੇ ਕੇਰਲ ਜ਼ੋਨਾਂ ਵਿਚ ਛੁੱਟੀ ਰਹੇਗੀ।

21 ਅਗਸਤ, 2021 – ਤਿਰੂਵੋਨਮ ਦੇ ਕਾਰਨ ਕੋਚੀ ਅਤੇ ਕੇਰਲ ਜ਼ੋਨ ਵਿਚ ਛੁੱਟੀ ਰਹੇਗੀ।

22 ਅਗਸਤ, 2021 – ਇਸ ਦਿਨ ਰੱਖੜੀ ਬੰਧਨ ਅਤੇ ਐਤਵਾਰ ਦੇ ਕਾਰਨ ਬੈਂਕ ਦੀ ਛੁੱਟੀ ਰਹੇਗੀ.

23 ਅਗਸਤ, 2021 – ਸ਼੍ਰੀ ਨਾਰਾਇਣ ਗੁਰੂ ਜਯੰਤੀ ਦੇ ਕਾਰਨ ਇਸ ਦਿਨ ਕੋਚੀ ਅਤੇ ਕੇਰਲ ਜ਼ੋਨਾਂ ਦੇ ਬੈਂਕ ਬੰਦ ਰਹਿਣਗੇ।

28 ਅਗਸਤ, 2021 – ਚੌਥੇ ਸ਼ਨੀਵਾਰ ਕਾਰਨ ਬੈਂਕ ਬੰਦ ਰਹਿਣਗੇ।

29 ਅਗਸਤ, 2021 – ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।

30 ਅਗਸਤ, 2021 – ਜਨਮ ਅਸ਼ਟਮੀ ਦੇ ਕਾਰਨ ਇਸ ਦਿਨ ਬੈਂਕ ਰਹਿਣਗੇ।

31 ਅਗਸਤ, 2021 – ਸ਼੍ਰੀ ਕ੍ਰਿਸ਼ਨ ਅਸ਼ਟਮੀ ਦੇ ਕਾਰਨ ਇਸ ਦਿਨ ਹੈਦਰਾਬਾਦ ਵਿਚ ਬੈਂਕ ਬੰਦ ਰਹਿਣਗੇ।

NO COMMENTS

LEAVE A REPLY

Please enter your comment!
Please enter your name here