ਬੇਕਾਰ ਸਮਝ ਕੇ ਸੁੱਟੇ ਜਾਣ ਵਾਲੇ ਪਿਆਜ਼ ਦੇ ਛਿਲਕੇ ਵੀ ਹਨ ਲਾਭਕਾਰੀ

0
55

ਚੰਡੀਗੜ੍ਹ : ਪਿਆਜ਼ ਦੀ ਸਬਜ਼ੀ ਬਣਾਉਣ ਦੇ ਨਾਲ ਲੋਕ ਪਿਆਜ਼ ਨੂੰ ਕੱਚਾ ਸਲਾਦ ਦੇ ਤੌਰ ‘ਤੇ ਵੀ ਖਾਂਦੇ ਹਨ। ਇਸ ‘ਚ ਵਿਟਾਮਿਨ, ਕੈਲਸ਼ੀਅਮ, ਸੋਡੀਅਮ, ਸੈਲੋਨੀਅਮ ਆਦਿ ਕਾਫ਼ੀ ਮਾਤਰਾ ‘ਚ ਹੁੰਦੇ ਹਨ। ਅਜਿਹੇ ‘ਚ ਇਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਕਾਫ਼ੀ ਲਾਭ ਮਿਲਦਾ ਹੈ। ਅਸੀਂ ਪਿਆਜ਼ ਨੂੰ ਛਿੱਲਣ ਤੋਂ ਬਾਅਦ ਉਨ੍ਹਾਂ ਦੇ ਛਿਲਕਿਆਂ ਨੂੰ ਸੁੱਟ ਦਿੰਦੇ ਹਾਂ ਪਰ ਅਸਲ ‘ਚ ਬੇਕਾਰ ਸਮਝ ਕੇ ਸੁੱਟਣ ਦੀ ਥਾਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੀ ਹਾਂ ਪਿਆਜ਼ ਦੀ ਤਰ੍ਹਾਂ ਉਸ ਦਾ ਛਿਲਕਾ ਵੀ ਸਰੀਰ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਦਾ ਕੰਮ ਕਰਦਾ ਹੈ। ਆਓ ਜਾਣਦੇ ਹਾਂ ਇਸ ਤੋਂ ਮਿਲਣ ਵਾਲੇ ਫ਼ਾਇਦਿਆਂ ਦੇ ਬਾਰੇ :-
ਬਲੱਡ ਪ੍ਰੈੱਸ਼ਰ ਕਰੇ ਕੰਟਰੋਲ
ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਨੂੰ ਪਿਆਜ਼ ਦਾ ਪਾਣੀ ਪੀਣ ਨਾਲ ਫ਼ਾਇਦਾ ਮਿਲਦਾ ਹੈ। ਇਸ ਦੀ ਵਰਤੋਂ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ ਰਹਿਣ ‘ਚ ਮਦਦ ਮਿਲਦੀ ਹੈ।
ਦਿਲ ਨੂੰ ਰੱਖੇ ਸਿਹਤਮੰਦ
ਇਸ ਦੇ ਪਾਣੀ ਦੀ ਵਰਤੋਂ ਕਰਨ ਨਾਲ ਸਰੀਰ ‘ਚ ਜਮ੍ਹਾ ਬੈਡ ਕੈਲੋਸਟ੍ਰਾਲ ਘੱਟ ਹੋਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਦਿਲ ਸਿਹਤਮੰਦ ਹੋਣ ਨਾਲ ਹਾਰਟ ਅਟੈਕ ਅਤੇ ਇਸ ਨਾਲ ਜੁੜੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਦਾ ਪਾਣੀ ਬਣਾਉਣ ਲਈ ਪਿਆਜ਼ ਦੇ ਛਿਲਕਿਆਂ ਨੂੰ ਧੋ ਕੇ ਕਰੀਬ 8 ਘੰਟਿਆਂ ਤੱਕ ਭਿਓ ਕੇ ਰੱਖੋ। ਉਸ ਤੋਂ ਬਾਅਦ ਇਸ ਨੂੰ ਛਾਣ ਕੇ ਸ਼ਹਿਦ ਮਿਲਾ ਕੇ ਵਰਤੋਂ ਕਰੋ।
ਗਲੇ ਲਈ ਫ਼ਾਇਦੇਮੰਦ
ਪਿਆਜ਼ ਦਾ ਪਾਣੀ ਪੀਣ ਨਾਲ ਗਲੇ ‘ਚ ਦਰਦ ਅਤੇ ਖਰਾਸ਼ ਤੋਂ ਰਾਹਤ ਮਿਲਦੀ ਹੈ। ਇਸ ਦਾ ਪਾਣੀ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਪਿਆਜ਼ ਦੇ ਛਿਲਕਿਆਂ ਨੂੰ ਕੱਢ ਕੇ ਧੋਵੋ। ਫਿਰ ਪੈਨ ‘ਚ ਪਾਣੀ ਅਤੇ ਛਿਲਕਿਆਂ ਨੂੰ ਪਾ ਕੇ ਉਬਾਲ ਲਓ। ਜਦੋਂ ਪਾਣੀ ਦਾ ਰੰਗ ਬਦਲ ਜਾਵੇ ਤਾਂ ਉਸ ਨੂੰ ਛਾਣ ਲਓ। ਫਿਰ ਇਸ ਨੂੰ ਠੰਡਾ ਕਰਕੇ ਪੀਓ। ਦਿਨ ‘ਚ 2 ਵਾਰ ਇਸ ਦੀ ਵਰਤੋਂ ਕਰਨ ਨਾਲ ਗਲੇ ਦੀ ਦਰਦ ਅਤੇ ਖਰਾਸ਼ ਤੋਂ ਆਰਾਮ ਮਿਲਦਾ ਹੈ।
ਇਮਿਊਨਿਟੀ ਵਧਾਏ
ਇਸ ‘ਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੋਣ ਨਾਲ ਇਮਿਊਨਿਟੀ ਵਧਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਮੌਸਮੀ ਸਰਦੀ-ਖਾਂਸੀ ਅਤੇ ਬੁਖਾਰ ਤੋਂ ਬਚਾਅ ਰਹਿੰਦਾ ਹੈ। ਤੁਸੀਂ ਪਿਆਜ਼ ਦਾ ਰਸ ਪੀਣ ਦੀ ਥਾਂ ਇਸ ਦੀ ਚਟਨੀ ਬਣਾ ਕੇ ਵੀ ਖਾ ਸਕਦੇ ਹੋ।
ਸਕਿਨ ਲਈ ਫ਼ਾਇਦੇਮੰਦ
ਸਿਹਤ ਦੇ ਨਾਲ-ਨਾਲ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਲਈ ਪਿਆਜ਼ ਦੇ ਛਿਲਕਿਆਂ ਦੀ ਵਰਤੋਂ ਕੀਤੀ ਜਾ ਸਕਦਾ ਹੈ। ਇਸ ਲਈ ਪਿਆਜ਼ ਨੂੰ ਧੋ ਕੇ ਮਿਕਸੀ ‘ਚ ਪੀਸ ਲਓ। ਤਿਆਰ ਪੇਸਟ ‘ਚ 1 ਚਮਚ ਸ਼ਹਿਦ ਅਤੇ ਚੁਟਕੀਭਰ ਹਲਦੀ ਪਾ ਮਿਲਾਓ। ਫਿਰ ਇਸ ਨੂੰ ਕਰੀਬ 15 ਮਿੰਟ ਤੱਕ ਚਿਹਰੇ ਅਤੇ ਗਲੇ ‘ਤੇ ਲਗਾ ਕੇ ਰੱਖੋ। ਬਾਅਦ ‘ਚ ਇਸ ਨੂੰ ਤਾਜ਼ੇ ਪਾਣੀ ਨਾਲ ਧੋਵੋ। ਰੋਜ਼ਾਨਾ ਇਸ ਫੇਸਪੈਕ ਨੂੰ ਲਗਾਉਣ ਨਾਲ ਚਿਹਰੇ ‘ਤੇ ਪਏ ਦਾਗ-ਧੱਬਿਆਂ, ਝੁਰੜੀਆਂ, ਛਾਈਆਂ, ਡਾਰਕ ਸਰਕਲ ਸਾਫ ਹੋਣਗੇ। ਨਾਲ ਹੀ ਸਕਿਨ ਮੁਲਾਇਮ ਅਤੇ ਗਲੋਇੰਗ ਨਜ਼ਰ ਆਵੇਗੀ।

Google search engine

LEAVE A REPLY

Please enter your comment!
Please enter your name here