ਬੀਤੇ 24 ਘੰਟਿਆਂ ਵਿਚ 42,751 ਨਵੇਂ ਕੋਰੋਨਾ ਮਰੀਜ਼ ਮਿਲੇ

0
41

ਨਵੀਂ ਦਿੱਲੀ : ਬੀਤੇ 24 ਘੰਟਿਆਂ ਦੌਰਾਨ ਪੂਰੇ ਦੇਸ਼ ਵਿਚ 42,751 ਨਵੇਂ ਕੋਰੋਨਾ ਮਰੀਜ਼ ਮਿਲੇ ਹਨ। ਇਸ ਦੇ ਨਾਲ ਹੀ 5,775 ਮਰੀਜ਼ਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ।ਇਥੇ ਇਹ ਵੀ ਦਸ ਦਈਏ ਕਿ 932 ਲੋਕਾਂ ਦੀ ਮੌਤ ਵੀ ਹੋ ਗਈ ਹੈ। ਜੇਕਰ ਪੂਰੇ ਅੰਕੜਿਆਂ ਉਤੇ ਨਜ਼ਰ ਮਾਰੀ ਜਾਵੇ ਤਾਂ ਲੰਘੇ 24 ਘੰਟਿਆਂ ਵਿੱਚ ਕੁੱਲ 42,751 ਕੋਰੋਨਾ ਕੇਸ ਮਿਲੇ ਅਤੇ 51,775 ਠੀਕ ਹੋਏ, ਕੁੱਲ ਮੌਤਾਂ 932, ਹੁਣ ਤੱਕ ਕੁੱਲ ਕੋਰੋਨਾ ਕੇਸ 3.05 ਕਰੋੜ, ਹੁਣ ਤਕ ਠੀਕ ਹੋਏ 2.96 ਕਰੋੜ, ਹੁਣ ਤੱਕ ਕੁੱਲ ਮੌਤਾਂ 4.02 ਲੱਖ ਹਨ। ਇਸ ਸੱਭ ਦੇ ਨਾਲ ਨਾਲ ਦੇਸ਼ ਦੇ 10 ਰਾਜਾਂ ਵਿੱਚ ਪੂਰਨ ਤਾਲਾਬੰਦ ਹੋਣ ਵਰਗੀਆਂ ਪਾਬੰਦੀਆਂ ਹਨ। ਇਨ੍ਹਾਂ ਵਿੱਚ ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਛੱਤੀਸਗੜ, ਉੜੀਸਾ, ਕਰਨਾਟਕ, ਤਾਮਿਲਨਾਡੂ, ਮਿਜ਼ੋਰਮ, ਗੋਆ ਅਤੇ ਪੁਡੂਚੇਰੀ ਸ਼ਾਮਲ ਹਨ। ਪਿਛਲੇ ਤਾਲਾਬੰਦੀ ਵਾਂਗ ਇੱਥੇ ਵੀ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ।

Google search engine

LEAVE A REPLY

Please enter your comment!
Please enter your name here