ਬਿੱਬ ਬੌਸ-13 ਦੇ ਜੇਤੂ ਸਿਧਾਰਥ ਸ਼ੁਕਲਾ ਦੀ ਮੌਤ

0
15

ਮੁੰਬਈ : ਬਿੱਬ ਬੌਸ-13 ਦੇ ਜੇਤੂ ਸਿਧਾਰਥ ਸ਼ੁਕਲਾ ਦੀ ਮੌਤ ਦੀ ਖ਼ਬਰ ਹੈ। ਦੱਸ ਦਈਏ ਕੀ ਉਹ ਚਾਲੀ ਸਾਲ ਦੇ ਸਨ। ਮੁੰਬਈ ਦੇ ਕੂਪਰ ਹਸਪਤਾਲ ਅਨੁਸਾਰ ਸਿੱਧਾਰਥ ਸ਼ੁਕਲਾ ਨੂੰ ਵੀਰਵਾਰ ਸਵੇਰੇ ਜਦੋਂ ਹਸਪਤਾਲ ਲਿਆਂਦਾ ਗਿਆ ਉਦੋਂ ਉਨ੍ਹਾਂ ਦੀ ਮੌਤ ਹੋ ਚੁਕੀ ਸੀ। ਜਾਣਕਾਰੀ ਅਨੁਸਾਰ ਸਿਧਾਰਥ ਸ਼ੁਕਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਧਾਰਥ ਨੇ ਰਾਤ ਨੂੰ ਸੋਣ ਤੋਂ ਪਹਿਲਾਂ ਕੁੱਝ ਦਵਾਈ ਖਾਦੀ ਸੀ ਪਰ ਉਸ ਦੇ ਬਾਅਦ ਉਹ ਉਠ ਹੀ ਨਹੀਂ ਸਕੇ। ਦੱਸ ਦਈਏ ਕਿ ਸਿੱਧਾਰਥ ਸ਼ੁਕਲਾ ਆਪਣੇ ਪਿੱਛੇ ਆਪਣੀ ਮਾਂ ਅਤੇ ਦੋ ਭੈਣਾਂ ਨੂੰ ਛੱਡ ਗਏ ਹਨ। ਸਿਧਾਰਥ ਸ਼ੁਕਲਾਦੀ ਇਸ ਤਰ੍ਹਾਂ ਅਚਾਨਕ ਮੌਤ ਕਾਰਨ ਪੂਰੀ ਬਾਲੀਵੁਡ ਅਤੇ ਟੀਵੀ ਇੰਡਸਟਰੀ ਸੋਗ ਵਿੱਚ ਹੈ। ਸਾਲ 2004 ਵਿੱਚ, ਉਨ੍ਹਾਂ ਨੇ ਟੀਵੀ ਦੇ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। 2008 ਵਿੱਚ, ਉਹ ਟੀਵੀ ਸੀਰੀਅਲ ‘ਬਾਬੁਲ ਕਾ ਆਂਗਨ ਛੂਟੇ ਨਾ’ ਵਿੱਚ ਦਿਖਾਈ ਦਿੱਤਾ, ਪਰ ਉਸ ਦੀ ਅਸਲ ਪਛਾਣ ਸੀਰੀਅਲ ‘ਬਾਲਿਕਾ ਵਧੂ’ ਤੋਂ ਬਣੀ ਜੋ ਉਸ ਨੂੰ ਘਰ ਘਰ ਲੈ ਗਈ।ਸਿਧਾਰਥ ਸ਼ੁਕਲਾ ਦੀ ਇਸ ਤਰ੍ਹਾਂ ਅਚਾਨਕ ਮੌਤ ਕਾਰਨ ਪੂਰੀ ਬਾਲੀਵੁਡ ਅਤੇ ਟੀਵੀ ਇੰਡਸਟਰੀ ਸੋਗ ਵਿੱਚ ਹੈ।

Google search engine

LEAVE A REPLY

Please enter your comment!
Please enter your name here