ਬਿੱਗ ਬੌਸ ਸੀਜ਼ਨ 15 ਦਾ ਐਲਾਨ

0
20

ਮੁੰਬਈ : ਬਾਲੀਬੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਨੇ ‘ਬਿੱਗ ਬੌਸ’ ਦੇ 15ਵੇਂ ਸੀਜ਼ਨ ਦਾ ਐਲਾਨ ਕਰ ਦਿੱਤੀ ਹੈ। ਦੱਸ ਦਈਏ ਕਿ ਇਸ ਵਾਰ ‘ਬਿੱਗ ਬੌਸ’ OTT ‘ਤੇ 8 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ‘ਬਿੱਗ ਬੌਸ’ ਦੇ 15ਵੇਂ ਸੀਜ਼ਨ ਬਾਰੇ ਫੈਨਜ਼ ਵਿਚ ਉਤਸੁਕਤਾ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਸ਼ੋਅ ਵਿਚ ਭਾਗ ਲੈਣ ਵਾਲੇ ਕੰਟੈਸਟੇਂਟਸ ਦੇ ਨਾਮ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਗਏ ਹਨ।
ਦੱਸ ਦਈਏ ਕਿ ਮਸ਼ਹੂਰ ਹਸਤੀਆਂ ਨਾਲ ਸੰਪਰਕ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬੇਸ਼ੱਕ ਅਜੇ ਕੁਝ ਵੀ ਫ਼ਾਇਨਲ ਨਹੀਂ ਹੋਇਆ। ‘ਬਿੱਗ ਬੌਸ’ OTT ਵਿੱਚ ਖ਼ਾਸ ਗੱਲ ਇਹ ਹੈ ਕਿ ਸ਼ੋਅ ਦੀ ਮੇਜ਼ਬਾਨੀ ਸਲਮਾਨ ਖਾਨ ਨਹੀਂ ਕਰਨਗੇ। ਸਲਮਾਨ ਖਾਨ ਦਰਸ਼ਕਾਂ ਨਾਲ T.V. ਤੇ ਸਿੱਧੀ ਮੁਲਾਕਾਤ ਹੀ ਕਰਨਗੇ ਜਿਸ ਦੇ ਐਲਾਨ ਉਨ੍ਹਾਂ ਨੇ ਪਹਿਲੇ ਪ੍ਰੋਮੋ ਵਿੱਚ ਕੀਤਾ ਸੀ।ਪ੍ਰੋਮੋ ‘ਚ ਸਲਮਾਨ ਖਾਨ ਉੱਚੀ ਆਵਾਜ਼ ‘ਚ ਹੱਸਦੇ ਨਜ਼ਰ ਆ ਰਹੇ ਹਨ। ਹੱਸਦੇ ਹੋਏ ਉਹ ਕਹਿੰਦੇ ਹਨ ਕਿ ਇਸ ਵਾਰ ‘ਬਿੱਗ ਬੌਸ’ ਇੰਨਾ ਕਰੇਜੀ ਸੀ, ਇੰਨ੍ਹਾਂ ਉਵਰ ਦਿ ਟਾਪ, ਇਹ ਟੀਵੀ ‘ਤੇ ਤਾਂ ਬੈਨ ਹੀ ਹੋ ਜਾਵੇਗਾ। ਸਲਮਾਨ ਖਾਨ ਅੱਗੇ ਕਹਿੰਦੇ ਹਨ ਕਿ ਮੈਂ ਟੀ.ਵੀ ‘ਤੇ ਹੋਸਟ ਕਰਾਂਗਾ, ਬੂਟ ਵਿੱਚ ਸੂਟ ਵਿੱਚ ਤਾਂ ਜੋ ਇਸ ਤੋਂ ਪਹਿਲਾਂ ਤੁਸੀਂ ਦੇਖੋ ਵੂਟ ਤੇ ..ਤਾਂ ਮੈਂ ਮਿਲਾਂਗਾ ਤੂਹਾਨੂੰ T.V. ਸੋਅ ‘ਤੇ। ਇਥੇ ਤੁਹਾਨੂੰ ਦੱਸ ਦਈਏ ਕਿ ਇਹ ਸ਼ੋਅ ਦੇਖਣ ਲਈ ਤੁਹਾਡੇ ਕੋਲ ਵੂਟ ਐਪ ਹੋਈ ਚਾਹੀਦੀ ਹੈ। ਕੀ ਤੁਸੀਂ ਜਾਣਨਾ ਚਾਹੋਗੇ ਕਿ ਸ਼ੋਅ ਕਿੱਥੇ ਵੇਖਿਆ ਜਾ ਸਕਦਾ ਹੈ? ‘ਬਿੱਗ ਬੌਸ’ OTT ਵੂਟ ਐਪ ‘ਤੇ ਸਟ੍ਰੀਮ ਕੀਤੀ ਜਾਵੇਗੀ। ਜਿੱਥੇ ਤੁਸੀਂ ਇਸ ਨੂੰ ਵੇਖ ਸਕਦੇ ਹੋ। ‘ਬਿੱਗ ਬੌਸ’ ਦੇ ਪਿਛਲੇ ਸੀਜ਼ਨ ਵੂਟ ‘ਤੇ ਸਟ੍ਰੀਮ ਕੀਤੇ ਗਏ ਸਨ ਪਰ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਸ਼ੋਅ ਹੀ ਸਿੱਧਾ ਵੂਟ ‘ਤੇ ਸਟ੍ਰੀਮ ਹੋ ਰਿਹਾ ਹੈ। ਪ੍ਰੋਮੋ ‘ਚ ਦੱਸਿਆ ਗਿਆ ਹੈ ਕਿ ਸ਼ੋਅ ਵੂਟ ‘ਤੇ ਟੀਵੀ ‘ਤੇ ਆਉਣ ਤੋਂ 6 ਹਫ਼ਤੇ ਪਹਿਲਾਂ ਆ ਰਿਹਾ ਹੈ। ਇਸ ਦਾ ਮਤਲਬ ਟੀਵੀ ਉੱਤੇ ‘ਬਿੱਗ ਬੌਸ’ 15 ਅਕਤੂਬਰ ਦੇ ਆਖ਼ਰੀ ਹਫ਼ਤੇ ਵਿੱਚ ਸ਼ੁਰੂ ਹੋ ਜਾਵੇਗਾ।

Google search engine

LEAVE A REPLY

Please enter your comment!
Please enter your name here