Home LATEST UPDATE ਬਾਈਕ ਨਾਲ ਫੋਨ ਨੂੰ ਕੁਨੈਕਟ ਕਰਨਾ ਹੋ ਸਕਦਾ ਹੈ ਖਤਰਨਾਕ,ਆਈਫੋਨ ਯੂਜ਼ਰਸ ਲਈ...

ਬਾਈਕ ਨਾਲ ਫੋਨ ਨੂੰ ਕੁਨੈਕਟ ਕਰਨਾ ਹੋ ਸਕਦਾ ਹੈ ਖਤਰਨਾਕ,ਆਈਫੋਨ ਯੂਜ਼ਰਸ ਲਈ ਚਿਤਾਵਨੀ

0
5

ਹੈਦਰਾਬਾਦ: ਜੇਕਰ ਤੁਸੀਂ ਆਈ ਫੋਨ ਰੱਖਣ ਦੇ ਸ਼ੌਕੀਨ ਹੋ ਤੇ ਨਾਲ ਬਾਇਕ ਰਾਈਡਰ ਹੋ ਤਾਂ ਤੁਹਾਡੇ ਲਈ ਬੇਹੱਦ ਜ਼ਰੂਰੀ ਖ਼ਬਰ ਹੈ। ਜੇਕਰ ਤੁਸੀਂ ਸਫਰ ਦੌਰਾਨ ਬਾਈਕ ਨਾਲ ਫੋਨ ਨੂੰ ਕੁਨੈਕਟ ਕਰਦੇ ਹੋ ਤਾਂ ਅਜਿਹਾ ਕਰਨਾ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਇਸ ਨੂੰ ਲੈਕੇ ਐਪਲ ਵੱਲੋਂ ਆਈਫੋਨ ਯੂਜ਼ਰਸ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਐਪਲ ਮੁਤਾਬਕ ਬਾਈਕ ਰਾਈਡਰ ਨੂੰ ਆਈਫੋਨ ਨੂੰ ਬਾਈਕ ਨਾਲ ਅਟੈਚ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਫੋਨ ਦਾ ਕੈਮਰਾ ਖ਼ਰਾਬ ਹੋ ਸਕਦਾ ਹੈ। ਐਪਲ ਸਪੋਰਟ ਫੋਰਮ ਦੇ ਨਵੇਂ ਪੋਸਟ ਮੁਤਾਬਕ ਆਈਫੋਨ ਦੇ ਕੈਮਰਾ ਦੇ ਹਾਈ ਐਪਲੀਡਿਊਡ ਵਾਈਬ੍ਰੇਸ਼ਨ ‘ਤੇ ਖ਼ਰਾਬ ਹੋਣ ਦੀ ਸੰਭਾਵਨਾ ਰਹਿੰਦੀ ਹੈ। ਤਕਨੀਕੀ ਤੌਰ ‘ਤੇ ਗੱਲ ਕਰੀਏ ਤਾਂ ਜਿਥੇ ਹਾਈ ਪਾਵਰ ਮੋਟਰ ਇੰਜਣ ਚੱਲਦਾ ਹੈ, ਉਥੇ ਆਈਫੋਨ ਰੱਖਣ ‘ਤੇ ਫੋਨ ਦਾ ਕੈਮਰਾ ਖ਼ਰਾਬ ਹੋ ਸਕਦਾ ਹੈ। ਅਜਿਹੇ ‘ਚ ਕੰਪਨੀ ਨੇ ਸਲਾਹ ਦਿੱਤੀ ਹੈ ਕਿ ਯੂਜ਼ਰਸ ਆਈਫੋਨ ਨੂੰ ਮੋਟਰਸਾਈਕਲ ਦੇ ਹੈਂਡਰ ਬਾਰ ਅਤੇ ਚੈਸਿਸ ‘ਤੇ ਲਗਾਕੇ ਨਾ ਚਲਾਉਣ ਕਿਉਂਕਿ ਮੋਟਰਸਾਈਕਲ ਬਹੁਚ ਜ਼ਿਆਦਾ ਵਾਈਬ੍ਰੇਸ਼ਨ ਜਨਰੇਟ ਕਰਦਾ ਹੈ, ਜੋ ਕਿ ਇਕ ਨਿਸ਼ਚਿਤ ਫ੍ਰੀਕਵੈਂਸੀ ‘ਤੇ ਆਈਫੋਨ ਦੇ ਕੈਮਰੇ ਨੂੰ ਖ਼ਰਾਬ ਕਰ ਸਕਦਾ ਹੈ।

NO COMMENTS

LEAVE A REPLY

Please enter your comment!
Please enter your name here