ਬਰਤਾਨੀਆ : ਵਿਦਿਆਰਥੀਆਂ ਲਈ ਨਵਾਂ ਪੋਸਟ ਸਟੱਡੀ ਵਰਕ ਵੀਜ਼ਾ ਸ਼ੁਰੂ

0
30

ਲੰਡਨ : ਕੋਰੋਨਾ ਕੀ ਮਾਰ ਪੂਰੀ ਦੁਨੀਆਂ ਨੇ ਝੱਲੀ ਹੈ ਅਤੇ ਹੁਣ ਕੋਰੋਨਾ ਦਾ ਕਹਿਰ ਹੌਲੀ ਹੌਲੀ ਘੱਟ ਗਿਆ ਹੈ। ਇਸੇ ਲਈ ਬਰਤਾਨੀਆਂ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਿਚ ਆਉਣ ਦੀ ਇਜ਼ਾਜਤ ਦਿਤੀ ਜਾਵੇ। ਇਮੀਗ੍ਰੇਸ਼ਨ ਸਿਸਟਮ ਤਹਿਤ ਭਾਰਤ ਤੇ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਬਰਤਾਨੀਆ ‘ਚ ਆਪਣੇ ਪੱਧਰ ‘ਤੇ ਕਰੀਅਰ ਸ਼ੁਰੂ ਕਰਨ ਦਾ ਇਹ ਸੁਨਹਰੀ ਮੌਕਾ ਹੈ। ਇਸੇ ਫ਼ੈਸਲੇ ਤਹਿਤ ਹੁਣ ਬਰਤਾਨੀਆ ‘ਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਤੇ ਹੋਰ ਵਿਦੇਸ਼ੀ ਵਿਦਿਆਰਥੀਆਂ ਲਈ ਵਰਕ ਵੀਜ਼ਾ ਲੈਣ ਦੀ ਰਾਹ ਹੁਣ ਖੁੱਲ੍ਹ ਗਿਆ ਹੈ। ਬਿ੍ਟਿਸ਼ ਯੂਨੀਵਰਸਿਟੀਆਂ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤ ਤੇ ਹੋਰਨਾ ਦੇਸ਼ਾਂ ਦੇ ਵਿਦਿਆਰਥੀ ਇਸ ਵੀਜ਼ੇ ਦੇ ਆਧਾਰ ‘ਤੇ ਨੌਕਰੀ ਕਰਨ ਲਈ ਦੇਸ਼ ‘ਚ ਰੁਕ ਸਕਣਗੇ। ਬਰਤਾਨੀਆ ਦੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਪਿਛਲੇ ਸਾਲ ਇਸ ਵੀਜ਼ਾ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਤੇ ਹੁਣ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਸ ਨਵੇਂ ਵਰਕ ਵੀਜ਼ੇ ਨਾਲ ਭਾਰਤੀ ਵਿਦਿਆਰਥੀਆਂ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਕੰਮ ਦੇ ਆਧਾਰ ‘ਤੇ ਡਿਗਰੀ ਕੋਰਸਾਂ ਦੀ ਚੋਣ ਕਰਦੇ ਹਨ। ਇਹ ਨਵਾਂ ਵਰਕ ਵੀਜ਼ਾ ਪ੍ਰੋਗਰਾਮ ਗ੍ਰੈਜੂਏਟ ਦੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ ਜੋ ਕਿ ਮਾਨਤਾ ਪ੍ਰਾਪਤ ਬਿ੍ਟਿਸ਼ ਯੂਨੀਵਰਸਿਟੀਆਂ ਤੋਂ ਡਿਗਰੀ ਹਾਸਲ ਕਰਦੇ ਹਨ। ਵਿਦਿਆਰਥੀ ਇਸ ਵੀਜ਼ੇ ਦੇ ਆਧਾਰ ‘ਤੇ ਦੋ ਸਾਲ ਰਹਿ ਕੇ ਨੌਕਰੀ ਦੀ ਤਲਾਸ਼ ਕਰ ਸਕਣਗੇ।

Google search engine

LEAVE A REPLY

Please enter your comment!
Please enter your name here