ਬਦਾਮ ਖਾਉ ਐਨਕਾਂ ਤੋਂ ਛੁਟਕਾਰਾ ਪਾਉ

ਜਲੰਧਰ—ਅੱਜਕਲ ਮੋਬਾਇਲ-ਕੰਪਿਊਟਰ ‘ਤੇ ਹਮੇਸ਼ਾ ਨਜ਼ਰ ਲਗਾਉਣ ਕਾਰਨ ਅਤੇ ਲਗਾਤਾਰ ਕਈ ਘੰਟੇ ਕੰਮ ਕਰਨ ਤੋਂ ਇਲਾਵਾ ਨੀਂਦ ਪੂਰੀ ਨਾ ਹੋਣ ‘ਤੇ ਲੋਕਾਂ ਨੂੰ ਘੱਟ ਉਮਰ ‘ਚ ਹੀ ਐਨਕਾਂ ਲੱਗ ਜਾਂਦੀਆਂ ਹਨ ਪਰ ਆਯੁਰਵੇਦ ‘ਚ ਅਜਿਹੇ ਕਈ ਉਪਾਅ ਹਨ, ਜਿਨ੍ਹਾਂ ਦਾ ਸੇਵਨ ਕਰਕੇ ਤੁਸੀਂ ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ-ਨਾਲ ਐਨਕ ਦਾ ਨੰਬਰ ਘੱਟ ਕਰ ਸਕਦੇ ਹੋ। ਇਸ ਦੇ ਨਾਲ ਹੀ ਐਨਕਾਂ ਵੀ ਉਤਾਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਦੇਸੀ ਤਰੀਕੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ-ਨਾਲ ਐਨਕ ਦਾ ਨੰਬਰ ਘੱਟ ਅਤੇ ਉਤਾਰ ਵੀ ਸਕਦੇ ਹੋ।
ਇਨ੍ਹਾਂ ਕਾਰਨਾਂ ਕਰਕੇ ਅੱਖਾਂ ਦੀ ਰੌਸ਼ਨੀ ਹੁੰਦੀ ਹੈ ਘੱਟ
ਬਹੁਤ ਘੱਟ ਰੌਸ਼ਨੀ ‘ਚ ਪੜ੍ਹਾਈ ਕਰਨਾ
ਅੱਖਾਂ ਦੀ ਸਾਫ-ਸਫਾਈ ‘ਤੇ ਧਿਆਨ ਨਾ ਦੇਣਾ
ਟੀ. ਵੀ. ਅਤੇ ਕੰਪਿਊਟਰ ‘ਤੇ ਜ਼ਿਆਦਾ ਸਮਾਂ ਬਤੀਤ ਕਰ
ਅੱਖਾਂ ਦੀ ਰੌਸ਼ਨੀ ਲਈ ਟਿਪਸ
ਰੋਜ਼ਾਨਾ ਸਵੇਰੇ ਆਪਣੇ ਮੂੰਹ ‘ਚ ਪਾਣੀ ਭਰ ਕੇ ਅੱਖਾਂ ‘ਤੇ ਠੰਡੇ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ।
ਆਪਣੇ ਖਾਣੇ ‘ਚ ਵਿਟਾਮਿਨ-ਏ, ਸੀ ਅਤੇ ਈ ਵਾਲੇ ਫੂਡਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਰੋਜ਼ਾਨਾ 8 ਘੰਟੇ ਦੀ ਨੀਂਦ ਲਵੋ ਅਤੇ ਅੱਖਾਂ ਨੂੰ ਰੈਸਟ ਦੇਣੀ ਚਾਹੀਦੀ ਹੈ।
ਕੰਪਿਊਟਰ ਜਾਂ ਟੀ. ਵੀ. ਦੇਖਦੇ ਸਮੇਂ ਥੋੜ੍ਹੀ-ਥੋੜ੍ਹੀ ਦੇਰ ਬਾਅਦ ਅੱਖਾਂ ਨੂੰ ਆਰਾਮ ਦੇਣਾ ਚਾਹੀਦਾ ਹੈ।
ਰੋਜ਼ਾਨਾ ਯੋਗਾ ਅਤੇ ਅੱਖਾਂ ਦੀ ਰੌਸ਼ਨੀ ਵਧਾਉਣ ਵਾਲੇ ਯੋਗ ਆਸਨ ਕਰਨੇ ਚਾਹੀਦੇ ਹਨ।
ਸਵੇਰ ਦੇ ਸਮੇਂ ਗਿੱਲੀ ਘਾਹ ‘ਤੇ ਨੰਗੇ ਪੈਰ ਘੁੰਮਣਾ ਚਾਹੀਦਾ ਹੈ।
ਅੱਖਾਂ ਦੀ ਰੌਸ਼ਨੀ ਵਧਾਉਣ ਲਈ ਅਪਣਾਓ ਇਹ ਦੇਸੀ ਨੁਸਖੇ
ਸੌਫ ਅਤੇ ਬਾਦਾਮ
ਸੌਂਫ ਅਤੇ ਬਾਦਾਮ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਲਾਹੇਵੰਦ ਹੁੰਦੇ ਹਨ। ਸੌਂਫ ਅਤੇ ਬਾਦਾਮ ਨੂੰ ਬਰਾਬਰ ਮਾਤਰਾ ‘ਚ ਪੀਸ ਕੇ ਚੂਰਨ ਬਣਾ ਲਵੋ। ਫਿਰ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ 1 ਚਮਚਾ ਗਰਮ ਦੁੱਧ ‘ਚ ਮਿਲਾ ਕੇ ਪਿਓ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧੇਗੀ।
ਕਾਲੀ ਮਿਰਚ ਅਤੇ ਦੇਸੀ ਘਿਓ
ਕਾਲੀ ਮਿਰਚ ਦੇ ਚੂਰਨ ‘ਚ ਦੇਸੀ ਘਿਓ ਅਤੇ ਮਿਸ਼ਰੀ ਮਿਲਾ ਕੇ ਇਸ ਦਾ ਸੇਵਨ ਕਰੋ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਦਿਮਾਗ ਨੂੰ ਤਾਕਤ ਮਿਲੇਗੀ ਅਤੇ ਅੱਖਾਂ ਦੀ ਰੌਸ਼ਨੀ ਤੇਜ਼ ਹੋਵੇਗੀ।
ਬਾਦਾਮ ਦੀ ਚਟਨੀ
ਰਾਤ ਦੇ ਸਮੇਂ ਰੋਜ਼ਾਨਾ ਥੋੜ੍ਹੇ ਜਿਹੇ ਬਾਦਾਮ ਭਿਓ ਕੇ ਰੱਖੋ। ਸਵੇਰੇ ਇਸ ਦਾ ਛਿਲਕਾ ਉਕਾਰ ਕੇ ਇਨ੍ਹਾਂ ਨੂੰ ਪੀਸ ਲਵੋ। ਫਿਰ ਇਸ ਦੇ ਪੇਸਟ ਨੂੰ ਰੋਜ਼ਾਨਾ ਖਾਓ। ਅਜਿਹਾ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧੇਗੀ।
ਸੇਬ ਦਾ ਮੁਰੱਬਾ
ਸੇਬ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਦੇ ਰੋਜ਼ਾਨਾ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ। ਜੇਕਰ ਤੁਸੀਂ ਸੇਬ ਨੂੰ ਕੱਚਾ ਨਹੀਂ ਖਾਣਾ ਚਾਹੁੰਦੇ ਤਾਂ ਇਸ ਦਾ ਮੁਰੱਬਾ ਜਾਂ ਫਿਰ ਇਸ ਦਾ ਰਸ ਪਿਓ। ਫਿਰ ਇਕ ਗਿਲਾਸ ਪਾਣੀ ਦਾ ਸੇਵਨ ਕਰੋ। ਅਜਿਹਾ ਕਰਨ ਦੇ ਨਾਲ ਹੀ ਅੱਖਾਂ ਨੂੰ ਬੇਹੱਦ ਫਾਇਦਾ ਪਹੁਰ ਦਾ ਸੇਵਨ
ਗਾਜਰ ‘ਚ ਵਿਟਾਮਿਨ-ਏ ਭਰਪੂਰ ਮਾਤਰਾ ‘ਚ ਹੁੰਦਾ ਹੈ। ਗਾਜਰਾਂ ਦਾ ਜੂਸ ਰੋਜ਼ਾਨਾ ਪੀਣ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ। ਗਾਜਰ ਤੋਂ ਇਲਾਵਾ ਤੁਸੀਂ ਪਪੀਤੇ ਦਾ ਸੇਵਨ ਅਤੇ ਉਸ ਦਾ ਜੂਸ ਵੀ ਪੀ ਸਕਦੇ ਹੋ।
ਸਰੋਂ ਦੇ ਤੇਲ ਦੀ ਕਰੋ ਮਾਲਸ਼
ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਦੀਆਂ ਤਲੀਆਂ ‘ਤੇ ਸਰੋਂ ਦੇ ਤੇਲ ਨਾਲ ਮਾਲਸ਼ ਕਰੋ। ਇਸ ਨਾਲ ਵੀ ਅੱਖਾਂ ਦੀ ਰੌਸ਼ਨੀ ਵੱਧਦੀ ਹੈ। ਸਰੋਂ ਦੇ ਤੇਲ ਦੀ ਵਰਤੋਂ ਥੋੜ੍ਹਾ ਜਿਹਾ ਗਰਮ ਕਰਕੇ ਕਰਨੀ ਚਾਹੀਦੀ ਹੈ।
ਆਂਵਲਿਆਂ ਦਾ ਸੇਵਨ
ਆਂਵਲਿਆਂ ‘ਚ ਵੀ ਅੱਖਾਂ ਦੀ ਰੌਸ਼ਨੀ ਵਧਾਉਣ ਵਾਲੇ ਵਿਟਾਮਿਨਸ ਹੁੰਦੇ ਹਨ। ਇਸ ਲਈ ਆਪਣੀ ਡਾਈਟ ‘ਚ ਇਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਰੋਜ਼ਾਨਾ ਇਕ ਆਂਵਲੇ ਦਾ ਜ਼ਰੂਰ ਸੇਵਨ ਕਰੋ। ਆਂਵਲੇ ਦਾ ਮੁਰੱਬਾ ਖਾਣ ਨਾਲ ਨਾ ਸਿਰਫ ਅੱਖਾਂ ਦੀ ਰੌਸ਼ਨੀ ਵੱਧਦੀ ਹੈ ਸਗੋਂ ਵਾਲਾਂ ਨੂੰ ਵੀ ਪੋਸ਼ਣ ਮਿਲਦਾ ਹੈ।

Leave a Reply

Your email address will not be published. Required fields are marked *