Home LATEST UPDATE ਬਚਿਆ ਹੋਇਆ ਅੱਤਵਾਦ ਵੀ ਖ਼ਤਮ ਹੋ ਕੇ ਰਹੇਗਾ : ਰਾਜਨਾਥ ਸਿੰਘ

ਬਚਿਆ ਹੋਇਆ ਅੱਤਵਾਦ ਵੀ ਖ਼ਤਮ ਹੋ ਕੇ ਰਹੇਗਾ : ਰਾਜਨਾਥ ਸਿੰਘ

0
12

ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਸ਼ਮੀਰ ਤੋਂ ਅੱਤਵਾਦ ਦੇ ਜਲਦ ਖ਼ਤਮ ਹੋਣ ਦੀ ਉਮੀਦ ਪ੍ਰਗਟਾਈ ਹੈ। ਦਿੱਲੀ ’ਚ ਸਵ. ਬਲਰਾਮਜੀ ਦਾਸ ਟੰਡਨ ਵਿਆਖਿਆ ਮਾਲਾ ਦੌਰਾਨ ‘ਰਾਸ਼ਟਰੀ ਸੁਰੱਖਿਆ’ ਵਿਸ਼ੇ ’ਤੇ ਬੋਲਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਬਚਿਆ ਹੋਇਆ ਅੱਤਵਾਦ ਵੀ ਖ਼ਤਮ ਹੋ ਕੇ ਰਹੇਗਾ। ਇਹ ਵਿਸ਼ਵਾਸ ਇਸ ਲਈ ਹੈ ਕਿਉਂਕਿ ਧਾਰਾ 370 ਅਤੇ 45ਏ ਦੇ ਚੱਲਦਿਆਂ ਵੱਖਵਾਦੀਆਂ ਨੂੰ ਜੋ ਤਾਕਤ ਮਿਲਦੀ ਸੀ ਉਹ ਖ਼ਤਮ ਹੋ ਗਈ ਹੈ।
ਰੱਖਿਆ ਮੰਤਰੀ ਨੇ ਪਾਕਿਸਤਾਨ ’ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਸਮਰਥਿਤ ਅੱਤਵਾਦ ਦਾ ਮਾਡਲ ਭਾਰਤ ’ਚ ਟੁੱਟ ਰਿਹਾ ਹੈ। ਹਾਲ ਦੇ ਕੁਝ ਸਾਲਾਂ ’ਚ ਉਨ੍ਹਾਂ ਨੇ ਸਰਹੱਦ ’ਤੇ ਸੀਜ਼ਫਾਇਰ ਦੀ ਉਲੰਘਣਾ ਵਧਾ ਦਿੱਤੀ ਸਨ। ਸੁਰੱਖਿਆ ਬਲਾਂ ਤੋਂ ਉਨ੍ਹਾਂ ਨੂੰ ਹਮੇਸ਼ਾ ਮੂੰਹਤੋੜ ਜਵਾਬ ਮਿਲਿਆ। ਪਾਕਿਸਤਾਨ ਨੂੰ ਸਮਝ ਆਉਣ ਲੱਗਾ ਹੈ ਕਿ ਸੀਜ਼ਫਾਇਰ ਉਲੰਘਣ ਨਾਲ ਵੀ ਉਨ੍ਹਾਂ ਨੂੰ ਕੋਈ ਖ਼ਾਸ ਲਾਭ ਨਹੀਂ ਮਿਲਣ ਵਾਲਾ ਹੈ।

NO COMMENTS

LEAVE A REPLY

Please enter your comment!
Please enter your name here