ਫੋਰਡ ਮੋਟਰ ਵਲੋਂ ਭਾਰਤ ਵਿਚ ਦੋ ਨਿਰਮਾਣ ਪਲਾਂਟ ਬੰਦ ਕਰਨ ਦਾ ਫੈਸਲਾ

Date:

Share post:

ਨਵੀਂ ਦਿੱਲੀ : ਅਮਰੀਕਾ ਦੀ ਆਟੋ ਕੰਪਨੀ ਫੋਰਡ ਮੋਟਰ ਭਾਰਤ ਵਿੱਚ ਆਪਣੇ ਦੋ ਨਿਰਮਾਣ ਪਲਾਂਟ ਬੰਦ ਕਰਨ ਦਾ ਫੈਸਲਾ ਕੀਤਾ ਹੈ ਤੇ ਕੰਪਨੀ ਹੁਣ ਦੇਸ਼ ਵਿੱਚ ਸਿਰਫ ਦਰਾਮਦ ਕੀਤੇ ਵਾਹਨ ਹੀ ਵੇਚੇਗੀ। ਕੰਪਨੀ ਦੇ ਇਸ ਫੈਸਲੇ ਨਾਲ 4800 ਕਰਮਚਾਰੀਆਂ ਵਿੱਚ ਦਹਿਸ਼ਤ ਫੈਲ ਗਈ ਹੈ। ਕੰਪਨੀ ਨੇ ਆਪਣੇ ਚੇੱਨਈ (ਤਾਮਿਲਨਾਡੂ) ਅਤੇ ਸਾਨੰਦ (ਗੁਜਰਾਤ) ਪਲਾਂਟਾਂ ਵਿੱਚ ਲਗਭਗ 2.5 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ, ਇਨ੍ਹਾਂ ਪਲਾਂਟਾਂ ਵਿੱਚ ਈਕੋਸਪੋਰਟ, ਫਿਗੋ ਅਤੇ ਐਸਪਾਇਰ ਵਰਗੇ ਵਾਹਨਾਂ ਦਾ ਉਤਪਾਦਨ ਬੰਦ ਕਰ ਦੇਵੇਗੀ। ਯੂਨੀਅਨ ਦੇ ਅਹੁਦੇਦਾਰ ਨੇ ਕਿਹਾ, ‘ਕੰਪਨੀ ਨੇ ਆਪਣੇ ਦੋ ਭਾਰਤੀ ਪਲਾਂਟ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪ੍ਰਬੰਧਨ ਨੇ ਸਾਡੇ ਭਵਿੱਖ ਬਾਰੇ ਸਾਡੇ ਨਾਲ ਗੱਲ ਨਹੀਂ ਕੀਤੀ। ਸ਼ਾਇਦ ਸੋਮਵਾਰ ਨੂੰ ਅਧਿਕਾਰੀ ਸਾਡੇ ਨਾਲ ਗੱਲਬਾਤ ਕਰਨਗੇ।’ ਉਨ੍ਹਾਂ ਦੇ ਅਨੁਸਾਰ ਫੋਰਡ ਇੰਡੀਆ ਦੇ ਚੇੱਨਈ ਪਲਾਂਟ ਵਿੱਚ 2,700 ਸਹਿਯੋਗੀ (ਸਥਾਈ ਕਾਮੇ) ਅਤੇ ਲਗਭਗ 600 ਸਟਾਫ ਮੈਂਬਰ ਹਨ, ਜਦੋਂ ਕਿ ਸਾਨੰਦ ਵਿੱਚ ਕਰਮਚਾਰੀਆਂ ਦੀ ਗਿਣਤੀ ਕਰੀਬ 1,500 ਹੈ।

LEAVE A REPLY

Please enter your comment!
Please enter your name here

spot_img

Related articles

ਪੰਜਾਬ ਸਰਕਾਰ ਦੀ ਸਾਜ਼ਿਸ਼ ਸੀ ਜਿਸ ਤਹਿਤ ਪ੍ਰਧਾਨ ਮੰਤਰੀ ਮੋਦੀ ਨੂੰ ਰੋਕਿਆ ਗਿਆ: Anil Vij

ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ Anil Vij ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਉਲੰਘਣ 'ਤੇ ਕਿਹਾ...

ਫਿਰੋਜ਼ਪੁਰ ਪੁਲਿਸ ਨੇ ਛੇ ਘੰਟਿਆਂ ਵਿੱਚ ਅਗਵਾ (kidnap) ਹੋਏ ਬੱਚੇ ਨੂੰ ਪਰਿਵਾਰ ਨਾਲ ਲੱਭਿਆ

ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਡਾ: ਨਰਿੰਦਰ ਭਾਰਗਵ ਦੀ ਅਗਵਾਈ (kidnaped) ਹੇਠ ਫ਼ਿਰੋਜ਼ਪੁਰ ਪੁਲਿਸ ਨੇ ਬੁੱਧਵਾਰ ਨੂੰ 16 ਸਾਲ...

ਪਿੰਡ ਬਾਬਰਪੁਰ ਦਾ ਹਾਈ ਸਕੂਲ ਬਣਿਆ ਸੀਨੀਅਰ ਸੈਕੰਡਰੀ ਸਕੂਲ

ਮਲੌਦ : ਪਿਛਲੇ ਲੰਮੇ ਸਮੇਂ ਤੋਂ ਪਿੰਡ ਬਾਬਰਪੁਰ ਤੇ ਆਸ-ਪਾਸ ਦੇ ਪਿੰਡ ਵਾਸੀਆਂ ਵਲੋਂ ਮੰਗ ਕੀਤੀ ਜਾ ਰਹੀ...

ਭਾਰਤ ਚ ਕੋਰੋਨਾ (Corona) ਮਰੀਜਾਂ ਦੀ ਗਿਣਤੀ ਵਧੀ

ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਵਿੱਚ ਇੱਕ ਦਿਨ ਵਿੱਚ 1,41,986 ਨਵੇਂ ਕੋਰੋਨਾ ਵਾਇਰਸ (...