Home LATEST UPDATE ਫੇਸਬੁੱਕ ਮੈਸੰਜਰ ‘ਚ ਆਇਆ ਨਵਾਂ ਫੀਚਰ, ਪੜ੍ਹੋ ਵੇਰਵਾ

ਫੇਸਬੁੱਕ ਮੈਸੰਜਰ ‘ਚ ਆਇਆ ਨਵਾਂ ਫੀਚਰ, ਪੜ੍ਹੋ ਵੇਰਵਾ

0
37

ਨਵੀਂ ਦਿੱਲੀ : ਫੇਸਬੁੱਕ ਮੈਸੰਜਰ ਨੇ ਆਪਣੇ ਐਪ ‘ਚ ਵਾਇਰਸ ਤੇ ਵੀਡੀਓ ਕਾਲ ਲਈ ਐਂਡ -ਟੂ-ਐਂਡ ਐਨਕ੍ਰਿਪਸ਼ਨ ਜਾਂ E2EE ਜੋੜ ਰਿਹਾ ਹੈ। ਕੰਪਨੀ ਨੇ ਮੈਸੇਜ ਨੂੰ ਗਾਇਬ ਕਰਨ ਲਈ ਕੰਟਰੋਲ ਵੀ ਅਪਡੇਟ ਕੀਤਾ ਹੈ।

ਸੋਸ਼ਲ ਮੀਡੀਆ ਦਿੱਗਜ ਨੇ ਇਕ ਬਲਾਗ ਪੋਸਟ ‘ਚ ਨਵੇਂ ਅਪਡੇਟ ਦਾ ਐਲਾਨ ਕੀਤਾ ਹੈ। ‘ਲੋਕ ਉਮੀਦ ਕਰਦੇ ਹਨ ਕਿ ਉਨ੍ਹਾਂ ਦੇ ਮੈਸੇਜਿੰਗ ਐਪ ਸੁਰੱਖਿਅਤ ਤੇ ਪ੍ਰਾਈਵੇਟ ਹੋਣਗੇ, ਤੇ ਇਨ੍ਹਾਂ ਨਵੀਆਂ ਸਹੂਲਤਾਂ ਦੇ ਨਾਲ, ਅਸੀਂ ਉਨ੍ਹਾਂ ਨੂੰ ਇਸ ਗੱਲ ‘ਤੇ ਜ਼ਿਆਦਾ ਕੰਟਰੋਲ ਦੇ ਰਹੇ ਹਾਂ ਕਿ ਉਹ ਆਪਣੀ ਕਾਲ ਤੇ ਚੈਟ ਨੂੰ ਕਿੰਨਾ ਪ੍ਰਾਈਵੇਟ ਰੱਖ ਸਕਦੇ ਹਨ।

ਪਿਛਲੇ ਇਕ ਸਾਲ ‘ਚ ਅਸੀਂ ਮੈਸੰਜਰ ‘ਤੇ ਇਕ ਦਿਨ ਵਿਚ 150 ਮਿਲੀਅਨ ਤੋਂ ਜ਼ਿਆਦਾ ਵੀਡੀਓ ਕਾਲ ਦੇ ਨਾਲ ਆਡੀਓ ਤੇ ਵੀਡੀਓ ਕਾਲਿੰਗ ਦੀ ਵਰਤੋਂ ‘ਚ ਵਾਧਾ ਦੇਖਿਆ ਹੈ। ਹੁਣ ਅਸੀਂ ਇਸ ਚੈਟ ਮੋਡ ‘ਚ ਕਾਲਿੰਗ ਦੀ ਸ਼ੁਰੂਆਤ ਕਰ ਰਹੇ ਹਾਂ ਤਾਂ ਜੋ ਤੁਸੀਂ ਆਪਣੇ ਆਡੀਓ ਤੇ ਵੀਡੀਓ ਕਾਲ ਨੂੰ ਉਸੇ ਤਕਨੀਕ ਨਾਲ ਸੁਰੱਖਿਅਤ ਰੱਖ ਸਕੋਗ, ਜੇ ਤੁਸੀਂ ਚੁਣਦੇ ਹੋ।’ ਮੈਸੰਜਰ ਦੇ ਉਤਪਾਦਨ ਪ੍ਰਬੰਧਨ ਦੇ ਡਾਇਰੈਕਟਰ ਰੂਥ ਕ੍ਰਿਕੇਲੀ ਨੇ ਸ਼ੁੱਕਰਵਾਰ ਨੂੰ ਇਕ ਬਲਾਗ ਪੋਸਟ ‘ਚ ਕਿਹਾ।
ਹੁਣ ਤਕ ਸਿਰਫ਼ ਇਕ ‘ਤੇ ਇਕ ਚੈਟ ਐਂਡ-ਟੂ-ਐਂਡ ਇਨਕ੍ਰਿਪਟਿਡ ਸਨ ਤੇ ਹੁਣ ਉਹੀ ਕਾਲ ਲਈ ਉਪਲਬਧ ਹੈ। ਇਸ ਦਾ ਮੂਲ ਰੂਪ ‘ਚ ਮਤਲਬ ਹੈ ਕਿ ‘ਫੇਸਬੁੱਕ ਸਮੇਤ ਕੋਈ ਹੋਰ ਨਹੀਂ ਦੇਖ ਜਾਂ ਸੁਣ ਸਕਦਾ ਹੈ ਕਿ ਕੀ ਭੇਜਾ ਜਾਂ ਕਿਹਾ ਗਿਆ ਹੈ।’

NO COMMENTS

LEAVE A REPLY

Please enter your comment!
Please enter your name here