ਫਿਲਪੀਨ ਨੇ ਭਾਰਤ ਸਣੇ ਕਈ ਹੋਰ ਦੇਸ਼ਾਂ ਲਈ ਖੋਲ੍ਹੇ ਦਰਵਾਜ਼ੇ

0
9

ਮਨੀਲਾ : ਫਿਲਪੀਨ ਨੇ ਭਾਰਤ ਸਣੇ ਹੋਰ 10 ਦੇਸ਼ਾਂ ਲਈ ਯਾਤਰਾ ‘ਤੇ ਪਾਬੰਦੀ ਹਟਾਉਣ ਦਾ ਫੈਸਲਾ ਲਿਆ ਹੈ। ਜਿਨ੍ਹਾਂ ਦੇਸ਼ਾਂ ਲਈ ਫਿਲਪੀਨ ਨੇ ਦਰਵਾਜ਼ੇ ਖੋਲ੍ਹੇ ਹਨ ਉਨ੍ਹਾਂ ਵਿਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ, ਸੰਯੁਕਤ ਅਰਬ ਅਮੀਰਾਤ, ਓਮਾਨ, ਥਾਈਲੈਂਡ, ਮਲੇਸ਼ੀਆ ਤੇ ਇੰਡੋਨੇਸ਼ੀਆ ਆਦਿ ਸ਼ਾਮਲ ਹਨ। ਰਾਸ਼ਟਰਪਤੀ ਦੇ ਬੁਲਾਰੇ ਹੈਰੀ ਰੋਕੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਯਾਨੀ ਹੁਣ 6 ਸਤੰਬਰ ਤੋਂ ਬਾਅਦ ਇਨ੍ਹਾਂ 9 ਦੇਸ਼ਾਂ ਤੋਂ ਆਉਣ-ਜਾਣ ਵਾਲੇ ਯਾਤਰੀ ਆਸਾਨੀ ਨਾਲ ਯਾਤਰਾ ਕਰ ਸਕਣਗੇ। ਹਾਲਾਂਕਿ ਇੱਥੇ ਕੋਰੋਨਾ ਦਾ ਡੈਲਟਾ ਵੇਰੀਐਂਟ ਦਾ ਪ੍ਰਕੋਪ ਅਜੇ ਤਕ ਬਰਕਰਾਰ ਹੈ। ਦੱਸਣਯੋਗ ਹੈ ਕਿ ਅਪ੍ਰੈਲ ਮਹੀਨੇ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਦੇਖਦੇ ਹੋਏ ਫਿਲਪੀਨ ਨੇ ਭਾਰਤ ਸਣੇ ਕਈ ਦੇਸ਼ਾਂ ਦੀ ਯਾਤਰਾ ’ਤੇ ਪਾਬੰਦੀ ਲਗਾਈ ਸੀ। ਰੋਕੇ ਨੇ ਇਕ ਬਿਆਨ ’ਚ ਕਿਹਾ, ਦੇਸ਼ਾਂ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੇ ਪ੍ਰਵੇਸ਼, ਟੈਸਟ ਤੇ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰਨਾ ਪਵੇਗਾ। ਹਾਲਾਂਕਿ ਫਿਲਪੀਨ ਨਾਗਰਿਕਾਂ ਦੇ ਵਿਦੇਸ਼ੀ ਜੀਵਨਸਾਥੀ ਵਰਗੇ ਵਿਸ਼ੇਸ਼ ਵੀਜ਼ਾ ਧਾਰਕਾਂ ਨੂੰ ਛੱਡ ਕੇ ਸੈਲਾਨੀ ਦੇਸ਼ ’ਚ ਪ੍ਰਵੇਸ਼ ’ਤੇ ਅਜੇ ਵੀ ਪਾਬੰਦੀ ਹੈ।

Google search engine

LEAVE A REPLY

Please enter your comment!
Please enter your name here