Home LATEST UPDATE ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ

ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ

0
19

ਨਵੀਂ ਦਿੱਲੀ : ਦੇਸ਼ ਵਿੱਚ ਅੱਜ ਇੱਕ ਵਾਰ ਫਿਰ ਪੈਟਰੋਲ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ। ਦੱਸ ਦਈਏ ਕਿ ਪੈਟਰੋਲ 28 ਪੈਸੇ ਮਹਿੰਗਾ ਅਤੇ ਡੀਜ਼ਲ 16 ਪੈਸੇ ਸਸਤਾ ਹੋ ਗਿਆ ਹੈ। ਰਾਜਧਾਨੀ ਦਿੱਲੀ ਵਿੱਚ ਇਕ 1ਲੀਟਰ ਪੈਟਰੋਲ 101, 23 ਪੈਸੇ ਅਤੇ ਡੀਜ਼ਲ ਦਾ 1 ਲੀਟਰ 89 ਰੁਪਏ 76 ਪੈਸੇ ਵਿੱਚ ਮਿਲਦਾ ਹੈ। ਸ਼ਨੀਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ 35 ਪੈਸੇ ਦਾ ਵਾਧਾ ਕੀਤਾ ਗਿਆ।
ਦਸਣਯੋਗ ਹੈ ਕਿ ਦੇਸ਼ ਦੇ ਸਾਰੇ ਮਹਾਂਨਗਰਾਂ ਵਿਚ ਪੈਟਰੋਲ ਦੀਆਂ ਕੀਮਤਾਂ ਹੁਣ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈਆਂ ਹਨ। ਜਿਨ੍ਹਾਂ 15 ਰਾਜਾਂ ਨੇ ਪੈਟਰੋਲ 100 ਦੇ ਅੰਕੜੇ ਨੂੰ ਪਾਰ ਕਰ ਲਿਆ ਹੈ, ਉਨ੍ਹਾਂ ਵਿਚ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਕਰਨਾਟਕ, ਜੰਮੂ-ਕਸ਼ਮੀਰ, ਉੜੀਸਾ, ਕੇਰਲ, ਬਿਹਾਰ, ਪੰਜਾਬ, ਲੱਦਾਖ, ਸਿੱਕਮ ਅਤੇ ਦਿੱਲੀ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਜੇ ਕੌਮਾਂਤਰੀ ਤੇਲ ਦੀਆਂ ਕੀਮਤਾਂ ਸਥਿਰ ਰਹਿੰਦੀਆਂ ਹਨ ਤਾਂ ਬਾਲਣ ਦੀ ਕੀਮਤ ਹੋਰ ਵੀ ਵੱਧ ਸਕਦੀ ਹੈ।

NO COMMENTS

LEAVE A REPLY

Please enter your comment!
Please enter your name here