ਪੰਜਾਬ ਵਿੱਚ ਵਧੀਆਂ ਕੋਰੋਨਾ ਪਾਬੰਦੀਆਂ

0
7

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਮੌਜੂਦਾ ਕੋਵਿਡ ਪਾਬੰਦੀਆਂ ਨੂੰ 30 ਸਤੰਬਰ ਤੱਕ ਵਧਾਉਣ ਦੇ ਹੁਕਮ ਦਿੱਤੇ ਹਨ, ਇਹ ਹੁਕਮ ਰਾਜਨੀਤਿਕ ਪਾਰਟੀਆਂ ਅਤੇ ਸਮੇਤ ਸਾਰੇ ਇਕੱਠਾਂ ‘ਤੇ ਸਖਤੀ ਨਾਲ ਲਾਗੂ ਹੋਣਗੇ ਜਿਹਨਾਂ 300 ਦੀ ਸੀਮਾ ਤੱਕ ਹੈ। ਮਾਸਕ ਪਹਿਨਣ ਦੇ ਨਾਲ ਨਾਲ ਸਮਾਜਿਕ ਦੂਰੀ ਵੀ ਜ਼ਰੂਰੀ ਹੈ। ਰਾਜਨੀਤਿਕ ਪਾਰਟੀਆਂ ਸਮੇਤ ਆਯੋਜਕਾਂ ਲਈ ਇਹ ਵੀ ਲਾਜ਼ਮੀ ਕਰ ਦਿੱਤਾ ਹੈ ਕਿ ਤਿਉਹਾਰ ਸਬੰਧੀ ਸਮਾਗਮਾਂ ਵਿੱਚ ਖਾਣੇ ਦੇ ਸਟਾਲਾਂ ਆਦਿ ਤੇ ਭਾਗੀਦਾਰਾਂ, ਪ੍ਰਬੰਧਨ ਅਤੇ ਸਟਾਫ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾਵੇ, ਜਾਂ ਘੱਟੋ ਘੱਟ ਇੱਕ ਹੀ ਖੁਰਾਕ ਦਿੱਤੀ ਗਈ ਹੋਵੇ। ਤਿਉਹਾਰਾਂ ਦੇ ਮੱਦੇਨਜ਼ਰ ਨਿਰੰਤਰ ਚੌਕਸੀ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਉਦਾਹਰਣ ਦੇ ਕੇ ਅਗਵਾਈ ਕਰਨ ਦੀ ਅਪੀਲ ਕੀਤੀ, ਜਦੋਂ ਕਿ ਡੀਜੀਪੀ ਨੂੰ ਨਿਰਦੇਸ਼ ਦਿੱਤਾ ਕਿ ਸਾਰਿਆਂ ਦੁਆਰਾ ਪਾਬੰਦੀਆਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

Google search engine

LEAVE A REPLY

Please enter your comment!
Please enter your name here