ਪੰਜਾਬ ਵਿਚ ਬਿਜਲੀ ਸੰਕਟ ਵਧਿਆ

0
39

ਚੰਡੀਗੜ੍ਹ: ਪਹਿਲਾਂ ਤਾਂ ਡੈਮਾਂ ਦੇ ਬਿਜਲੀ ਉਤਪਾਦਨ ਕਰਨ ਵਾਲੇ ਯੁਨਿਟ ਬੰਦ ਹੋਏ ਅਤੇ ਹੁਣ ਇਕ ਹੋਰ ਬਿਜਲੀ ਸਬੰਧੀ ਮੁਸੀਬਤ ਪੈਦਾ ਹੋ ਗਈ ਹੈ। ਘਟ ਬਾਰਸ਼ ਪੈਣ ਕਾਰਨ ਹੁਣ ਭਾਖੜਾ ਡੈਮ ਦੇ ਪਾਣੀ ਦਾ ਪੱਧਰ 56.9 ਫੁੱਟ ਹੇਠਾਂ ਆ ਗਿਆ ਹੈ। ਇਹ ਪਾਣੀ ਦਾ ਪੱਧਰ ਘਟਨ ਕਾਰਨ ਬਿਜਲੀ ਪੈਦਾ ਕਰਨ ਵਿਚ ਮੁਸ਼ਕਲ ਆ ਰਹੀ ਹੈ ਇਸ ਕਰ ਕੇ ਪੰਜਾਬ ਵਿਚ ਬਿਜਲੀ ਸੰਕਟ ਵਧ ਜਾਣ ਕੇ ਆਸਾਰ ਬਣ ਗਏ ਹਨ। ਜਾਣਕਾਰੀ ਅਨੁਸਾਰ ਹੁਣ ਪਾਣੀ ਦਾ ਪੱਧਰ 2020 ਵਿਚ 1581.50 ਫੁੱਟ ਸੀ, ਜੋ ਇਸ ਸਾਲ 1524.60 ਫੁੱਟ ‘ਤੇ ਪਹੁੰਚ ਗਿਆ ਹੈ। ਪਾਣੀ ਦਾ ਪੱਧਰ ਡਿੱਗਣ ਕਾਰਨ ਬਿਜਲੀ ਉਤਪਾਦਨ ਵੀ ਪ੍ਰਭਾਵਿਤ ਹੋਇਆ ਹੈ। ਇਹ ਡੈਮ ਪੰਜਾਬ ਨੂੰ 194 ਲੱਖ ਯੂਨਿਟ ਬਿਜਲੀ ਸਪਲਾਈ ਕਰਦਾ ਹੈ।

Google search engine

LEAVE A REPLY

Please enter your comment!
Please enter your name here