ਪੰਜਾਬ ਬਿਜਲੀ ਸੰਕਟ : 15 ਜੁਲਾਈ ਤੱਕ ਇੰਡਸਟਰੀ ਬੰਦ

0
17

ਚੰਡੀਗੜ੍ਹ : ਪੰਜਾਬ ਵਿੱਚ ਦਿਨ-ਬ-ਦਿਨ ਬਿਜਲੀ ਸੰਕਟ ਵੱਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਹੁਣ ਇੰਡਸਟਰੀ ਲਈ ਪਾਬੰਦੀਆਂ ਵੱਧਾ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਹੁਣ 11 ਜੁਲਾਈ ਤੋਂ 15 ਜੁਲਾਈ ਤੱਕ ਇੰਡਸਟਰੀ ਬੰਦ ਰਹੇਗੀ। ਇਸ ਦੌਰਾਨ ਤਲਵੰਡੀ ਸਾਬੋ ਪਲਾਂਟ ਜਿਸਦਾ ਤੀਜਾ ਯੁਨਿਟ ਕੱਲ੍ਹ ਬੰਦ ਹੋਇਆ ਸੀ, ਦਾ ਇਕ ਵੀ ਯੂਨਿਟ ਅੱਜ ਸ਼ੁਰੂ ਨਹੀਂ ਹੋ ਸਕਿਆ ਪਰ ਰਣਜੀਤ ਸਾਗਰ ਡੈਮ ਪ੍ਰਾਜੈਕਟ ਦਾ ਇਕ ਨੰਬਰ ਯੁਨਿਟ ਅੱਜ ਸ਼ੁਰੂ ਹੋ ਗਿਆ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ ਸਾਰੇ ਜਨਰਲ ਇੰਡਸਟਰੀ (ਐੱਲ ਐੱਸ) ਖਪਤਕਾਰਾਂ ਜਿਨ੍ਹਾਂ ਨੂੰ ਕੈਟਾਗਿਰੀ 1, 2 ਅਤੇ 3 ਫੀਡਰਾਂ ਤੋਂ ਬਿਜਲੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦਾ ਪ੍ਰਵਾਨਤ ਲੋਡ 1000 ਕੇ.ਵੀ.ਏ. ਤੱਕ ਹੈ ਤੇ ਜੋ ਡੀ ਐੱਸ ਜ਼ੋਨ ਵਿਚ ਹਨ, ਲਈ ਪਾਬੰਦੀਆਂ 11 ਜੁਲਾਈ ਨੂੰ ਸਵੇਰੇ 8 ਵਜੇ ਤੋਂ 15 ਜੁਲਾਈ ਸਵੇਰੇ 8 ਵਜੇ ਤੱਕ ਜਾਰੀ ਰਹਿਣਗੀਆਂ।ਇਸ ਦੌਰਾਨ ਅੱਜ ਬਿਜਲੀ ਪ੍ਰਾਜੈਕਟਾਂ ਦੇ ਮਾਮਲੇ ਵੀ ਪਾਵਰਕਾਮ ਨੂੰ ਉਦੋਂ ਥੋੜ੍ਹੀ ਰਾਹਤ ਮਿਲੀ ਜਦੋਂ ਰਣਜੀਤ ਸਾਗਰ ਡੈੱਮ ਪ੍ਰਾਜੈਕਟ ਦਾ ਇਕ ਨੰਬਰ ਯੂਨਿਟ ਮੁੜ ਸ਼ੁਰੂ ਹੋ ਗਿਆ ਜਿਸ ਨਾਲ 120 ਮੈਗਾਵਾਟ ਵਾਧੂ ਬਿਜਲੀ ਪਾਵਰਕਾਮ ਨੁੰ ਮਿਲਣੀ ਸ਼ੁਰੂ ਹੋ ਗਈ।

Google search engine

LEAVE A REPLY

Please enter your comment!
Please enter your name here