ਪੰਜਾਬ ਦੇ ਮੌਸਮ ਦਾ ਹਾਲ ਜਾਣੋ

0
40

ਚੰਡੀਗੜ੍ਹ : ਪੰਜਾਬ ਵਿੱਚ ਮੌਸਮ ਨੂੰ ਲੈ ਕੇ ਵੱਡੀ ਚੇਤਾਵਨੀ ਦਿਤੀ ਗਈ ਹੈ । ਮੌਸਮ ਵਿਭਾਗ ਨੇ ਹੁਣ ਪੰਜਾਬ ਵਿੱਚ ਅਗਲੇ ਚਾਰ ਦਿਨ ਭਾਰੀ ਮੀਂਹ ਅਤੇ ਬੱਦਲ ਛਾਏ ਰਹਿਣ ਦਾ ਅਨੁਮਾਨ ਲਗਾਇਆ ਹੈ । ਕਈ ਥਾਵਾਂ ‘ਤੇ ਬੱਦਲ ਹੀ ਛਾਏ ਰਹਿਣਗੇ ਪਰ ਕਈ ਥਾਵਾਂ ਤੇ ਹਲਕੀ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਸੋ ਲਗਾਤਾਰ ਹੀ ਮੌਸਮ ਵੀ ਆਪਣੀ ਕਰਵਟ ਬਦਲ ਰਿਹਾ ਹੈ ਤਬਾਹੀ ਵੀ ਕਈ ਥਾਵਾਂ ਤੇ ਇਸ ਭਾਰੀ ਮੀਂਹ ਦੇ ਕਾਰਨ ਹੋ ਰਹੀ ਹੈ । ਪਰ ਫਿਰ ਵੀ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਬਹੁਤ ਰਾਹਤ ਮਿਲੀ ਹੈ । ਇਥੇ ਦਸ ਦਈਏ ਕਿ ਬਰਸਾਤਾਂ ਦਾ ਮੌਸਮ ਹੈ । ਲਗਾਤਾਰ ਵੱਖ -ਵੱਖ ਥਾਵਾਂ ‘ਤੇ ਮੀਂਹ ਅਤੇ ਹਨੇਰੀ ਨੇ ਆਫ਼ਤ ਮਚਾਈ ਹੋਈ ਹੈ । ਕਈ ਥਾਵਾਂ ਤੇ ਕਿੰਨੀ ਜ਼ਿਆਦਾ ਤਬਾਹੀ ਹੋਈ ਉਸ ਦੀਆਂ ਤਸਵੀਰਾਂ ਲਗਾਤਾਰ ਅਸੀਂ ਮੀਡਿਆ ਦੇ ਜ਼ਾਰੀਏ ਵੇਖ ਰਹੇ ਹਾਂ । ਕਈ ਅਜਿਹੀਆਂ ਵੀ ਜਗ੍ਹਾ ਹੈ ਜਿਥੇ ਇਸ ਭਾਰੀ ਮੀਂਹ ਅਤੇ ਬਾਰਿਸ਼ ਨੇ ਕਈ ਲੋਕਾਂ ਦੀ ਜਾਨ ਲੈ ਲਈ । ਪਰਿਵਾਰਾਂ ਦੇ ਜੀਅ ਉਹਨਾਂ ਦੇ ਸਾਹਮਣੇ ਹੀ ਪਾਣੀ ਦੇ ਵਹਾਅ ਵਿੱਚ ਰੁੜ ਗਏ ।

Google search engine

LEAVE A REPLY

Please enter your comment!
Please enter your name here