ਜਲੰਧਰ — ‘ਰਾਂਝਾ ਰਫਿਊਜੀ’ ਫਿਲਮ ਦੁਨੀਆ ਭਰ ‘ਚ 26 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਰੌਸ਼ਨ ਪ੍ਰਿੰਸ, ਸਾਨਵੀ ਧੀਮਾਨ, ਕਰਮਜੀਤ ਅਨਮੋਲ, ਹਾਰਬੀ ਸੰਘਾ ਤੇ ਨਿਸ਼ਾ ਬਾਨੋ ਸਮੇਤ ਕਈ ਹੋਰ ਸਿਤਾਰੇ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਅਵਤਾਰ ਸਿੰਘ ਨੇ ਡਾਇਰੈਕਟ ਕੀਤਾ ਹੈ, ਜਦਕਿ ਕਹਾਣੀ ਤੇ ਸਕ੍ਰੀਨਪਲੇਅ ਵੀ ਅਵਤਾਰ ਸਿੰਘ ਦਾ ਹੈ। ਫਿਲਮ ਦੀ ਆਸਟਰੇਲੀਆ ਤੇ ਨਿਊਜ਼ੀਲੈਂਡ ਦੀ ਸਿਨੇਮਾ ਲਿਸਟ ਸਾਹਮਣੇ ਆਈ ਹੈ। ਆਓ ਦੇਖਦੇ ਹਾਂ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਕਿਨ੍ਹਾਂ ਥਿਏਟਰਾਂ ‘ਚ ‘ਰਾਂਝਾ ਰਫਿਊਜੀ’ ਰਿਲੀਜ਼ ਹੋਣ ਜਾ ਰਹੀ ਹੈ,ਦੱਸਣਯੋਗ ਹੈ ਕਿ ‘ਰਾਂਝਾ ਰਫਿਊਜੀ’ ਫਿਲਮ ਨੂੰ ਪ੍ਰੋਡਿਊਸ ਤਰਸੇਮ ਕੌਸ਼ਲ ਤੇ ਸੁਦੇਸ਼ ਠਾਕੁਰ ਨੇ ਕੀਤਾ ਹੈ। ਫਿਲਮ ‘ਚ ਰੌਸ਼ਨ ਪ੍ਰਿੰਸ ਡਬਲ ਰੋਲ ਨਿਭਾਅ ਰਹੇ ਹਨ। ਇਹ ਇਕ ਪੀਰੀਅਡ ਡਰਾਮਾ ਫਿਲਮ ਹੈ, ਜਿਸ ‘ਚ ਕਾਮੇਡੀ ਦੇ ਨਾਲ-ਨਾਲ ਕਈ ਹੋਰ ਰੰਗ ਦੇਖਣ ਨੂੰ ਮਿਲਣਗੇ।
Related Posts
ਬਾਲੀਵੁੱਡ ਦੀ ਪਹਿਲੀ ਪੌੜੀ ਚੜ੍ਹਿਆ : ਹਰਵਿੰਦਰ ਔਜਲਾ
ਰੰਗਮੰਚ ਨੇ ਪੰਜਾਬੀ ਅਤੇ ਹਿੰਦੀ ਸਿਨੇਮੇ ਨੂੰ ਕਈ ਨਾਮਵਰ ਸਿਤਾਰੇ ਦਿੱਤੇ ਹਨ। ਰੰਗਮੰਚ ਤੋਂ ਬਾਲੀਵੁੱਡ ਦੀ ਪਹਿਲੀ ਪੌੜੀ ਚੜ੍ਹਿਆ ਹਰਵਿੰਦਰ…
ਮੂੰਹ ਤੋਂ ਨੀ ਬੋਲਦਾ , ਬਸ ਪੱਗ ਦਾ ਪੇਚ ਦਿਲਾਂ ਦੇ ਭੇਦ ਖੋਲਦਾ
ਪਟਿਆਲਾ—ਨਿੱਕੀ ਜਿਹੀ ਉਮਰ ‘ਚ ਕਮਾਲ ਦਾ ਹੁਨਰ ਰੱਖਣ ਵਾਲੇ ਮਨਜੋਤ ਸਿੰਘ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੀ ਫੈਨ ਹੋ ਗਏ।…