ਪੰਜਾਬ ‘ਚ ਬਿਜਲੀ ਸੰਕਟ ਹੋਰ ਗਹਰਾਇਆ, ਥਰਮਲ ਪਲਾਂਟ ਦਾ ਇੱਕ ਹੋਰ ਯੂਨਿਟ ਹੋਇਆ ਬੰਦ

0
40

ਤਲਵੰਡੀ ਸਾਬੋ : ਪੰਜਾਬ ‘ਚ ਬਿਜਲੀ ਸੰਕਟ ਹੋਰ ਗਹਿਰਾਉਂਦਾ ਨਜ਼ਰ ਆ ਰਿਹਾ ਹੈ। ਪਹਿਲਾਂ ਰੋਪੜ ਸਥਿਤ ਸਰਕਾਰੀ ਥਰਮਲ ਪਲਾਂਟ ਦਾ ਯੂਨਿਟ ਨੰਬਰ-3 ਬੰਦ ਹੋ ਗਿਆ ਸੀ ਤੇ ਹੁਣ ਨਿੱਜੀ ਖੇਤਰ ਦਾ ਤਲਵੰਡੀ ਸਾਬੋ ਪਲਾਂਟ ਬਿਲਕੁਲ ਹੀ ਬੰਦ ਹੋ ਗਿਆ।ਦੱਸ ਦਈਏ ਕਿ ਪ੍ਰਾਈਵੇਟ ਖੇਤਰ ਦੇ ਤਲਵੰਡੀ ਸਾਬੋ ਪਲਾਂਟ ਦਾ ਇਕ ਯੂਨਿਟ ਮਾਰਚ ਦੇ ਸ਼ੁਰੂ ‘ਚ 8 ਤਾਰੀਖ਼ ਨੂੰ ਬੰਦ ਹੋ ਗਿਆ ਸੀ। ਦੂਜਾ ਯੂਨਿਟ 4 ਜੁਲਾਈ ਤੋਂ ਬੰਦ ਹੈ, ਜਦੋਂ ਕਿ ਤੀਜਾ ਯੂਨਿਟ ਜੋ ਤਕਨੀਕੀ ਖ਼ਰਾਬੀ ਆਉਣ ਕਾਰਨ ਅੱਧੀ ਸਮਰੱਥਾ ‘ਤੇ ਚੱਲ ਰਿਹਾ ਸੀ, ਉਹ ਬੀਤੀ ਸ਼ਾਮ 4 ਵਜੇ ਬੰਦ ਹੋ ਗਿਆ।
ਇਸ ਤਰੀਕੇ ਪ੍ਰਾਈਵੇਟ ਸੈਕਟਰ ਦਾ ਇਹ ਥਰਮਲ ਪਲਾਂਟ ਪੰਜਾਬ ‘ਚ ਝੋਨੇ ਦੇ ਸੀਜ਼ਨ ਵਿਚ ਗੰਭੀਰ ਹਾਲਾਤ ‘ਚ ਬੰਦ ਹੋ ਗਿਆ ਹੈ। ਭਾਵੇਂ ਕਿ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਇਸ ਪਲਾਂਟ ਦੇ ਪਹਿਲੇ ਯੂਨਿਟ ਦੇ ਬੰਦ ਹੋਣ ਨੂੰ ਲੈ ਕੇ ਇਸ ਨੂੰ ਨੋਟਿਸ ਦਿੱਤਾ ਹੋਇਆ ਹੈ ਪਰ ਇਸ ਪਲਾਂਟ ਨਾਲ ਪਾਵਰਕਾਮ ਕਿਸ ਤਰੀਕੇ ਨਜਿੱਠਦਾ ਹੈ, ਇਸ ‘ਤੇ ਸਮੁੱਚੇ ਪੰਜਾਬ ਦੀ ਨਜ਼ਰ ਹੋਵੇਗੀ।ਜ਼ਿਕਰਯੋਗ ਹੈ ਕਿ ਤਲਵੰਡੀ ਸਾਬੋ ਥਰਮਲ ਪਲਾਂਟ 1980 ਮੈਗਾਵਾਟ ਦਾ ਪਲਾਂਟ ਹੈ, ਜਿਸ ਦੇ ਤਿੰਨ 660 ਮੈਗਾਵਾਟ ਹਰੇਕ ਸਮਰੱਥਾ ਦੇ ਯੂਨਿਟ ਹਨ। ਇਸ ਦੌਰਾਨ ਹਾਈਡਲ ਦੇ ਖੇਤਰ ‘ਚ ਰਣਜੀਤ ਸਾਗਰ ਡੈਮ ਦਾ ਵੀ ਇਕ ਯੂਨਿਟ ਕਾਫੀ ਦਿਨਾਂ ਤੋਂ ਬੰਦ ਪਿਆ ਹੈ। ਰੋਪੜ ਦਾ ਯੂਨਿਟ 210 ਮੈਗਾਵਾਟ ਦਾ ਹੈ। ਇਸ ਦਾ ਮਤਲਬ ਕਿ ਤਲਵੰਡੀ ਸਾਬੋ ਪਲਾਂਟ ਤੇ ਰੋਪੜ ਯੂਨਿਟ ਦੇ ਬੰਦ ਹੋਣ ਕਾਰਨ ਪਾਵਰਕਾਮ ਨੂੰ 2190 ਮੈਗਾਵਾਟ ਬਿਜਲੀ ਸਪਲਾਈ ਮਿਲਣੀ ਬੰਦ ਹੋ ਗਈ ਹੈ।

Google search engine

LEAVE A REPLY

Please enter your comment!
Please enter your name here