Home LATEST UPDATE ਪ੍ਰਧਾਨ ਮੰਤਰੀ ਮੋਦੀ ਨੇ ਲਹਿਰਾਇਆ ਤਿਰੰਗਾ

ਪ੍ਰਧਾਨ ਮੰਤਰੀ ਮੋਦੀ ਨੇ ਲਹਿਰਾਇਆ ਤਿਰੰਗਾ

0
17

ਨਵੀਂ ਦਿੱਲੀ : ਦੇਸ਼ ਅੱਜ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਲਗਾਤਾਰ ਅੱਠਵੀਂ ਵਾਰ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਇਆ। ਇਸ ਸਮੇਂ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਥਲਸੈਨਾ ਦੀ 2233 ਫੀਲਡ ਬੈਟਰੀ ਤੋਪਾਂ ਦੀ ਸਲਾਮੀ ਦਿੱਤੀ ਗਈ। ਝੰਡਾ ਲਹਿਰਾਉਣ ਵੇਲੇ ਥਲਸੈਨਾ, ਹਵਾਈ ਫੌਜ, ਜਲਸੈਨਾ ਤੇ ਦਿੱਲੀ ਪੁਲਿਸ ਦੀਆਂ ਵੱਖ-ਵੱਖ ਟੁਕੜੀਆਂ ਨੇ ਰਾਸ਼ਟਰ-ਸੈਲਿਊਟ ਦਿੱਤਾ। ਝੰਡਾ ਲਹਿਰਾਉਣ ਤੋਂ ਤੁਰੰਤ ਬਾਅਦ ਭਾਰਤੀ ਹਵਾਈ ਫੌਜ ਨੇ ਦੋ ਮੀ-17 ਹੈਲੀਕੌਪਟਰ ਅਮ੍ਰਿਤ ਫਾਰਮੇਸ਼ਨ ‘ਚ ਫੁੱਲਾਂ ਦੀ ਬੌਛਾੜ ਕੀਤੀ। ਅਜਿਹਾ ਪਹਿਲੀ ਵਾਰ ਹੋਇਆ। ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ 75ਵੇਂ ਆਜ਼ਾਦੀ ਦਿਹਾੜੇ ‘ਤੇ ਤਹਾਨੂੰ ਸਭ ਨੂੰ ਤੇ ਦੁਨੀਆਂ ਭਰ ‘ਚ ਭਾਰਤ ਨੂੰ ਪਿਆਰ ਕਰਨ ਵਾਲੇ ਲੋਕਤੰਤਰ ਨੂੰ ਪ੍ਰੇਮ ਕਰਨ ਵਾਲੇ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਮੋਦੀ ਨੇ ਕਿਹਾ, ‘ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਹੋਣ, ਦੇਸ਼ ਨੂੰ ਇਕਜੁੱਟ ਰਾਸ਼ਟਰ ‘ਚ ਬਦਲਣ ਵਾਲੇ ਸਰਦਾਰ ਪਟੇਲ ਹੋਣ ਜਾਂ ਭਾਰਤ ਨੂੰ ਭਵਿੱਖ ਦਾ ਰਾਹ ਦਿਖਾਉਣ ਵਾਲੇ ਬਾਬਾ ਸਾਹਬ ਅੰਬੇਦਕਰ, ਦੇਸ਼ ਅਜਿਹੇ ਹਰ ਵਿਅਕਤੀ ਨੂੰ ਯਾਦ ਕਰ ਰਿਹਾ ਹੈ, ਦੇਸ਼ ਇਨਾਂ ਸਭ ਦਾ ਕਰਜ਼ਦਾਰ ਹੈ।’
ਪੀਐਮ ਨੇ ਕਿਹਾ ਕੋਰੋਨਾ ਦਾ ਇਹ ਕਾਲਖੰਡ ਵੱਡੀ ਚੁਣੌਤੀ ਦੇ ਰੂਪ ‘ਚ ਆਇਆ। ਉਨ੍ਹਾਂ ਕਿਹਾ ਕਿ ਪ੍ਰਗਤੀ ਦੇ ਰਾਹ ‘ਤੇ ਵਧ ਰਹੇ ਸਾਡੇ ਦੇਸ਼ ਦੇ ਸਾਹਮਣੇ ਪੂਰੀ ਮਨੁੱਖ ਜਾਤੀ ਦੇ ਸਾਹਮਣੇ ਕੋਰੋਨਾ ਦਾ ਇਹ ਕਾਲਖੰਡ ਵੱਡੀ ਚੁਣੌਤੀ ਦੇ ਰੂਪ ‘ਚ ਆਇਆ ਹੈ। ਭਾਰਤ ਵਾਸੀਆਂ ਨੇ ਸੰਯਮ ਤੇ ਧੀਰਜ ਨਾਲ ਇਸ ਲੜਾਈ ਨੂੰ ਲੜਿਆ ਹੈ। ਕੋਰੋਨਾ ਕੌਮੀਂਤਰੀ ਮਹਾਂਮਾਰੀ ‘ਚ ਸਾਡੇ ਡਾਕਟਰ, ਸਾਡੀਆਂ ਨਰਸਾਂ, ਸਾਡੇ ਪੈਰਾਮੈਡੀਕਲ ਸਟਾਫ, ਸਫਾਈਕਰਮੀ, ਵੈਕਸੀਨ ਬਣਾਉਣ ‘ਚ ਜੁੱਟੇ ਵਿਗਿਆਨੀ ਹੋਣ, ਸੇਵਾ ‘ਚ ਜੁੱਟੇ ਨਾਗਰਿਕ ਹੋਣ, ਉਹ ਸਭ ਮਾਣ ਦੇ ਅਧਿਕਾਰੀ ਹਨ।

NO COMMENTS

LEAVE A REPLY

Please enter your comment!
Please enter your name here