ਪ੍ਰਧਾਨ ਮੰਤਰੀ ਨੇ ਮੰਤਰੀ ਮੰਡਲ ਦਾ ਮੁੜ ਕੀਤਾ ਵਿਸਥਾਰ

0
37

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ 43 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ।ਦੱਸ ਦਈਏ ਕਿ ਬੁੱਧਵਾਰ ਨੂੰ ਨਵੇਂ ਬਣੇ ਮੰਤਰੀਆਂ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਮੋਦੀ ਸਰਕਾਰ ਵਿਚ ਮੰਤਰੀਆਂ ਦੀ ਕੁੱਲ ਗਿਣਤੀ 77 ਹੋ ਗਈ ਹੈ। ਮੋਦੀ ਸਰਕਾਰ ਦੇ ਮੰਤਰੀ ਮੰਡਲ ਦੇ ਵਿਸਥਾਰ ਤੋਂ ਪਹਿਲਾਂ ਕੁਝ ਵੱਡੇ ਬਦਲਾਅ ਕੀਤੇ ਗਏ ਸੀ। ਇਸ ਦੇ ਨਾਲ ਹੀ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ , ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਮੋਦੀ ਸਰਕਾਰ ਦੇ ਨਵੇਂ ਮੰਤਰੀ ਮੰਡਲ ਦੇ ਵਿਸਥਾਰ ਵਿੱਚ 36 ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਦੋਂ ਕਿ 7 ਮੰਤਰੀਆਂ ਨੂੰ ਤਰੱਕੀ ਦੇ ਕੇ ਕੈਬਨਿਟ ਰੈਂਕ ਦਿੱਤਾ ਗਿਆ ਹੈ।
ਨਾਰਾਇਣ ਰਾਣੇ , ਸਰਬਾਨੰਦ ਸੋਨੋਵਾਲ , ਵਰਿੰਦਰ ਕੁਮਾਰ , ਜੋਤੀਰਾਦਿੱਤਿਆ ਸਿੰਧੀਆ , ਰਾਮਚੰਦਰ ਪ੍ਰਸਾਦ ਸਿੰਘ (ਆਰਸੀਪੀ ਸਿੰਘ , ਜੇਡੀਯੂ), ਅਸ਼ਵਨੀ ਵੈਸ਼ਨਵ , ਪਸ਼ੂਪਤੀ ਪਾਰਸ (ਐਲਜੇਪੀ), ਕਿਰਨ ਰਿਜੀਜੂ , ਰਾਜ ਕੁਮਾਰ ਸਿੰਘ , ਹਰਦੀਪ ਪੁਰੀ , ਮਨਸੁੱਖ ਮੰਡਾਵੀਆ , ਭਪੇਂਦਰ ਯਾਦਵ , ਪੁਰਸ਼ੋਤਮ ਰੂਪਾਲਾ , ਜੀ ਕਿਸ਼ਨ ਰੈੱਡੀ , ਅਨੁਰਾਗ ਸਿੰਘ ਠਾਕੁਰ , ਪੰਕਜ ਚੌਧਰੀ , ਅਨੁਪ੍ਰਿਯਾ ਪਟੇਲ (ਅਪਨਾ ਦਲ), ਸੱਤਿਆ ਪਾਲ ਸਿੰਘ ਬਘੇਲ , ਰਾਜੀਵ ਚੰਦਰਸ਼ੇਖਰ , ਸ਼ੋਭਾ ਕਰੰਦਲਜੇ , ਭਾਨੂ ਪ੍ਰਤਾਪ ਸਿੰਘ ਵਰਮਾ , ਦਰਸ਼ਨ ਵਿਕਰਮ , ਮੀਨਾਕਸ਼ੀ ਲੇਖੀ , ਅਨੁਪੂਰਨਾ ਦੇਵੀ , ਏ ਨਾਰਾਇਣਸਾਮੀ , ਕੌਸ਼ਲ ਕਿਸ਼ੋਰ , ਅਜੈ ਭੱਟ , ਬੀਐਲ ਵਰਮਾ , ਅਜੈ ਕੁਮਾਰ , ਦੇਵਸਿੰਘ ਚੌਹਾਨ , ਭਗਵੰਥ ਖੁਸ਼ਬਾ , ਕਪਿਲ ਪਾਟਿਲ , ਪ੍ਰਤਿਮਾ ਭੂਮਿਕ , ਸੁਭਾਸ਼ ਸਰਕਾਰ , ਭਾਗਵਤ ਕਰਾਦ , ਰਾਜ ਕੁਮਾਰ ਰੰਜਨ ਸਿੰਘ , ਭਾਰਤੀ ਪ੍ਰਵੀਨ ਪਵਾਰ , ਵਿਸ਼ੇਸ਼ਵਰ ਟੂਡੂ , ਸ਼ਾਂਤੁਨ ਠਾਕੁਰ , ਮੁੰਜਾਪਾਰਾ ਮਹਿੰਦਰ ਭਾਈ , ਜੌਨ ਬਰਾਲਾ , ਐਲ ਮੁਰਗਨ ਅਤੇ ਨਿਸ਼ਿਤ ਪ੍ਰਮਾਣਿਕ, 43 ਮੰਤਰੀਆਂ ਨੇ ਸਹੁੰ ਚੁੱਕੀ ।

Google search engine

LEAVE A REPLY

Please enter your comment!
Please enter your name here