ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ 125 ਰੁਪਏ ਦਾ ਸਿੱਕਾ ਜਾਰੀ

0
9

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਤੌਰ ਤੇ ਮੀਡੀਆ ਦੀਆਂ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਵੱਲੋਂ ਕੋਈ ਨਾ ਕੋਈ ਐਲਾਨ ਹੁੰਦਾ ਰਹਿੰਦਾ ਹੈ। ਕਦੇ ਉਹ ਮਨ ਕੀ ਬਾਤ ਰਾਹੀਂ ਮੁਲਕ ਦੀ ਜਨਤਾ ਨੂੰ ਸੰਬੋਧਨ ਕਰਦੇ ਹਨ। 2000 ਅਤੇ 200 ਦੇ ਨੋਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਾਰਜਕਾਲ ਵਿੱਚ ਹੀ ਛਾਪੇ ਗਏ ਹਨ। ਇਸ ਤੋਂ ਬਿਨਾਂ 10 ਰੁਪਏ ਦੇ ਸਿੱਕੇ ਵੀ ਹੋਂਦ ਵਿੱਚ ਲਿਆਂਦੇ ਗਏ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 125 ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ ਹੈ।
ਇਹ ਸਿੱਕਾ ਸ਼੍ਰੀਲਾ ਭਕਤੀਵੇਦਾਂਤ ਸਵਾਮੀ ਪ੍ਰਭੂਪਾਦ ਦੀ 125ਵੀਂ ਜੈਅੰਤੀ ਮੌਕੇ ਇਕ ਯਾਦਗਾਰੀ ਸਿੱਕੇ ਦੇ ਰੂਪ ਵਿੱਚ ਜਾਰੀ ਕੀਤਾ ਗਿਆ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਣਕਾਰੀ ਦਿੱਤੀ ਕਿ ਪ੍ਰਭੂਪਾਦ ਸਵਾਮੀ ਨੇ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਆਪਣੇ ਵੱਲੋਂ ਵੱਡਾ ਯੋਗਦਾਨ ਪਾਇਆ। ਉਨ੍ਹਾਂ ਨੇ ਅਸਹਿਯੋਗ ਅੰਦੋਲਨ ਵਿੱਚ ਹਿੱਸਾ ਲਿਆ। ਉਹ ਕ੍ਰਿਸ਼ਨ ਜੀ ਦੇ ਭਗਤ ਸਨ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਕ੍ਰਿਸ਼ਨ ਜਨਮ ਅਸ਼ਟਮੀ ਅਤੇ ਸ਼੍ਰੀਲ ਪ੍ਰਭੂਪਾਦ ਸਵਾਮੀ ਦੀ 125ਵੀਂ ਜੈਅੰਤੀ ਅੱਗੇ ਪਿੱਛੇ ਇਕ ਦਿਨ ਦੇ ਫਰਕ ਨਾਲ ਆ ਗਈਆਂ। ਉਨ੍ਹਾਂ ਵੱਲੋਂ ਇਸ ਮੌਕੇ ਤੇ 125 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਗਿਆ ਹੈ।

Google search engine

LEAVE A REPLY

Please enter your comment!
Please enter your name here