Home LATEST UPDATE ਪੈਰਾਲਿੰਪਿਕਸ : ਭਾਵਿਨਾ ਪਟੇਲ ਨੇ ਚੀਨ ਦੀ ਝਾਂਗ ਮਿਆਂਓ ਨੂੰ ਦਿੱਤੀ ਮਾਤ

ਪੈਰਾਲਿੰਪਿਕਸ : ਭਾਵਿਨਾ ਪਟੇਲ ਨੇ ਚੀਨ ਦੀ ਝਾਂਗ ਮਿਆਂਓ ਨੂੰ ਦਿੱਤੀ ਮਾਤ

0
12

ਟੋਕੀਓ: ਟੋਕੀਓ ਪੈਰਾਲਿੰਪਿਕਸ ਵਿੱਚ ਭਾਵਿਨਾ ਪਟੇਲ ਨੇ ਸ਼ਨੀਵਾਰ ਨੂੰ ਸੈਮੀਫਾਈਨਲ ਵਿੱਚ ਚੀਨ ਦੀ ਝਾਂਗ ਮਿਆਂਓ ਨੂੰ 7-11, 11-7, 11-4, 9-11 ਤੇ 11-8 ਨਾਲ ਮਾਤ ਦਿੱਤੀ। 34 ਮਿੰਟਾਂ ਤੱਕ ਚੱਲੇ ਇਸ ਮੁਕਾਬਲੇ ‘ਚ 34 ਸਾਲਾਂ ਪਟੇਲ ਨੇ ਵਿਸ਼ਵ ਦੀ ਨੰਬਰ-3 ਖਿਡਾਰਨ ਝਾਂਗ ਮਿਆਂਓ ਨੂੰ ਮਾਤ ਦਿੱਤੀ। ਪੈਡਲਰ ਭਾਵਿਨਾ ਪਟੇਲ ਨੇ ਟੋਕੀਓ ਪੈਰਾਲਿੰਪਿਕਸ ਵਿੱਚ ਆਪਣੀ ਸੈਮੀਫਾਈਨਲ ਜਿੱਤ ‘ਤੇ ਕਿਹਾ ਕਿ ਇਹ ਇੱਕ ਵੱਡੀ ਪ੍ਰਾਪਤੀ ਹੈ। ਹਰ ਕੋਈ ਕਹਿੰਦਾ ਹੈ ਕਿ ਚੀਨ ਨੂੰ ਹਰਾਉਣਾ ਮੁਸ਼ਕਲ ਹੈ। ਅੱਜ, ਮੈਂ ਸਾਬਤ ਕਰ ਦਿੱਤਾ ਹੈ ਕਿ ਕੁਝ ਵੀ ਅਸੰਭਵ ਨਹੀਂ ਹੈ। ਮੈਂ ਸਾਰੇ ਭਾਰਤੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਭਲਕੇ ਫਾਈਨਲ ਮੈਚ ਲਈ ਮੈਨੂੰ ਆਪਣਾ ਆਸ਼ੀਰਵਾਦ ਦੇਣ, ਤਾਂ ਜੋ ਮੈਂ ਬਿਹਤਰ ਪ੍ਰਦਰਸ਼ਨ ਕਰ ਸਕਾਂ।

NO COMMENTS

LEAVE A REPLY

Please enter your comment!
Please enter your name here