ਪੇਟ ਸਬੰਧੀ ਬੀਮਾਰੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਬੇਲ ਦਾ ਜੂਸ

Date:

Share post:

ਚੰਡੀਗੜ੍ਹ : ਬੇਲ ਇੱਕ ਫਲ ਹੈ, ਜਿਸ ਦਾ ਰਸ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਪ੍ਰੋਟੀਨ, ਵਿਟਾਮਿਨ-ਸੀ, ਥਾਈਮੀਨ ਵਰਗੇ ਹੋਰ ਵੀ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ। ਗਰਮੀਆਂ ਦੇ ਮੌਸਮ ‘ਚ ਇਸ ਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਬਾਜ਼ਾਰ ‘ਚ ਬੇਲ ਦੇ ਬਣੇ ਸ਼ਰਬਤ ਆਸਾਨੀ ਨਾਲ ਮਿਲ ਜਾਂਦੇ ਹਨ। ਬੇਲ ਦੇ ਫਲ ਦਾ ਗੁੱਦਾ ਦੁੱਧ ਅਤੇ ਪਾਣੀ ਦੇ ਨਾਲ ਮਿਲਾਕੇ ਪੀਣ ਵੀ ਫਾਇਦੇਮੰਦ ਹੁੰਦਾ ਹੈ। ਚਿਕਿਤਸਕ ਗੁਣਾਂ ਨਾਲ ਭਰਪੂਰ ਬੇਲ ਪੇਟ ਸਬੰਧੀ ਬੀਮਾਰੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਖਾਸ ਕਰ ਗਰਮੀਆਂ ‘ਚ ਇਹ ਸਰੀਰ ਨੂੰ ਠੰਡਕ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਬੇਲ ਦਾ ਸ਼ਰਬਤ ਪੀਣ ਦੇ ਫਾਇਦੇ ਦੱਸ ਰਹੇ ਹਾਂ…

1.ਪੇਟ ਦੀ ਸਮੱਸਿਆ
ਪੇਟ ਦੀ ਗੈਸ, ਜਲਣ ਜਾਂ ਕਬਜ਼ ਹੈ ਤਾਂ ਇਸਦੇ ਲਈ ਰੌਜ਼ਾਨਾ ਬੇਲ ਦਾ ਸ਼ਰਬਤ ਦੀ ਵਰਤੋਂ ਕਰੋ। ਇਸ ਸ਼ਰਬਤ ਨੂੰ ਪੀਣ ਦੇ ਨਾਲ ਉਕਤ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਬੇਲ ਨਾਲ ਅਪਚ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

  1. ਥਕਾਵਟ ਦੂਰ ਕਰੇ
    ਬੇਲ ਦੇ ਗੁੱਦੇ ‘ਚ ਗੁੜ ਮਿਲਾ ਕੇ ਖਾਣ ਨਾਲ ਥਕਾਵਟ ਦੂਰ ਹੁੰਦੀ ਹੈ। ਇਸ ਨਾਲ ਤੁਸੀਂ ਖੁਦ ਨੂੰ ਤਾਜ਼ਾ ਮਹਿਸੂਸ ਕਰੋਗੇ। ਬੇਲ ਦਾ ਸ਼ਰਬਤ ਦਿਮਾਗ ਨੂੰ ਠੰਡਾ ਰੱਖਦਾ ਹੈ।
  2. ਦਿਲ ਦੀਆਂ ਬੀਮਾਰੀਆਂ
    ਬੇਲ ਦੇ ਸ਼ਰਬਤ ਦਾ ਸੇਵਨ ਕਰਨ ਨਾਲ ਸਰੀਰ ‘ਚ ਠੰਡਕ ਰਹਿੰਦੀ ਹੈ ਅਤੇ ਇਸ ਨਾਲ ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।
  3. ਖੂਨ ਸਾਫ ਹੁੰਦਾ ਹੈ
    ਬੇਲ ਦੇ ਸ਼ਰਬਤ ਦੇ ਸੇਵਨ ਕਰਨ ਨਾਲ ਖੂਨ ਸਾਫ ਹੁੰਦਾ ਹੈ। ਇਸ ਸ਼ਰਬਤ ਨੂੰ ਪੀਣ ਨਾਲ ਕਿਸੇ ਵੀ ਸੰਕਰਮਣ ਦਾ ਖਤਰਾ ਘੱਟ ਹੋ ਜਾਂਦਾ ਹੈ।
  4. ਸਰੀਰ ‘ਚ ਠੰਡਕ
    ਗਰਮੀਆਂ ਦੇ ਤਪਦੇ ਮੌਸਮ ‘ਚ ਲੂ ਤੋਂ ਬਚਣ ਲਈ ਬੇਲ ਦਾ ਸ਼ਰਬਤ ਪੀਓ। ਇਸ ਨਾਲ ਸਰੀਰ ‘ਚ ਠੰਡਕ ਰਹਿੰਦੀ ਹੈ।
  5. ਮੂੰਹ ਦੇ ਛਾਲੇ
    ਮੂੰਹ ‘ਚ ਬਾਰ-ਬਾਰ ਛਾਲੇ ਹੋ ਰਹੇ ਹਨ ਤਾਂ ਇਸ ਲਈ ਬੇਲ ਦੇ ਸ਼ਰਬਤ ਦੀ ਵਰਤੋਂ ਕਰੋਂ। ਇਸ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਣਗੇ।
  6. ਲੂ ਤੋਂ ਬਚਾਅ
    ਬੇਲ ਪੇਟ ਦੀ ਰੋਗਾਂ ਨੂੰ ਦੂਰ ਕਰਦਾ ਹੈ ਅਤੇ ਅੰਤੜਿਆਂ ਨੂੰ ਵੀ ਸਾਫ ਕਰਦਾ ਹੈ। ਗਰਮੀਆਂ ‘ਚ ਲੂ ਤੋਂ ਬਚਣ ਲਈ ਪਕੇ ਹੋਏ ਬੇਲ ਦੇ ਗੁੱਦੇ ਨੂੰ ਹੱਥਾਂ ‘ਤੇ ਰਗੜ ਲਓ। ਇਸ ਨੂੰ ਪਾਣੀ ‘ਚ ਮਿਲਾ ਕੇ ਛਾਣ ਲਓ, ਤੁਸੀਂ ਇਸ ‘ਚ ਚੀਨੀ ਵੀ ਪਾ ਸਕਦੇ ਹੋ।
  7. ਬਲੱਡ ਪ੍ਰੈਸ਼ਰ
    ਬੇਲ ਦੀਆਂ ਪੱਤੀਆਂ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ‘ਚ ਮਦਦ ਕਰਦੀਆਂ ਹਨ। ਇਸ ਲਈ ਬੇਲ ਦੀਆਂ ਪੱਤੀਆਂ ਨੂੰ ਪਾਣੀ ‘ਚ ਉਬਾਲ ਲਓ ਅਤੇ ਇਸ ਪਾਣੀ ਨੂੰ ਛਾਣ ਕੇ ਪੀ ਲਓ। ਤੁਹਾਡਾ ਹਾਈ ਹੋਇਆ ਬਲੱਡ ਪ੍ਰੈਸ਼ਰ ਨੋਰਮਲ ਹੋ ਜਾਵੇਗਾ।
  8. ਅਸਥਮਾ ਦਾ ਅਟੈਕ ਆਉਣ ’ਤੇ ਫਾਇਦੇਮੰਦ
    ਅਸਥਮਾ ਦਾ ਅਟੈਕ ਆਉਣ ‘ਤੇ ਜਾਂ ਦਿਲ ਦੀ ਧੜਕਨ ਅਸਧਾਰਨ ਹੋ ਜਾਣ ‘ਤੇ ਬੇਲ ਦੀ ਜੜ੍ਹ ਦਾ ਕਾੜਾ ਬਣਾ ਕੇ ਪੀਣ ਨਾਲ ਆਰਾਮ ਮਿਲਦਾ ਹੈ।
  9. ਦਸਤ ਅਤੇ ਡਾਇਰੀਆਂ
    ਗਰਮੀਆਂ ਦੇ ਕਾਰਨ ਦਸਤ ਅਤੇ ਡਾਇਰੀਆਂ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਸ ਤੋਂ ਬਚਣ ਲਈ ਬੇਲ ਦੇ ਸ਼ਰਬਤ ਸੇਵਨ ਜ਼ਰੂਰ ਕਰੋ।
  10. ਜਿਗਰ ਲਈ ਫਾਇਦੇਮੰਦ
    ਗਰਮੀ ‘ਚ ਅਕਸਰ ਸਰੀਰ ‘ਚ ਜਲਨ ਦੀ ਸਮੱਸਿਆ ਰਹਿੰਦੀ ਹੈ। ਇਸ ਲਈ ਕੱਚੇ ਵੇਲ ਦੀ ਗਿਰੀ ਨੂੰ ਤੋੜ ਕੇ ਤਿਲ ਦੇ ਤੇਲ ‘ਚ ਪਾ ਕੇ 2-3 ਦਿਨ ਲਈ ਰੱਖ ਦਿਓ। ਹੁਣ ਇਸ ਨਾਲ ਸਰੀਰ ਦੀ ਮਾਲਸ਼ ਕਰੋ, ਤੁਹਾਨੂੰ ਠੰਡਕ ਮਿਲੇਗੀ। ਇਹ ਥੀਆਮਾਈਨ, ਰਿਬੋਫਵੇਲਿਨ ਅਤੇ ਬੀਟਾ-ਕੈਰੋਟੀਨ ਦਾ ਵੀ ਵਧੀਆ ਸਰੋਤ ਹੈ। ਇਹ ਸਾਰੇ ਤੱਤ ਮਿਲ ਕੇ ਜਿਗਰ ਸੰਬੰਧੀ ਸਮੱਸਿਆਵਾਂ ਨੂੰ ਠੀਕ ਕਰਨ ‘ਚ ਮਦਦ ਕਰਦੇ ਹਨ।

LEAVE A REPLY

Please enter your comment!
Please enter your name here

spot_img

Related articles

ਪੰਜਾਬ ਸਰਕਾਰ ਦੀ ਸਾਜ਼ਿਸ਼ ਸੀ ਜਿਸ ਤਹਿਤ ਪ੍ਰਧਾਨ ਮੰਤਰੀ ਮੋਦੀ ਨੂੰ ਰੋਕਿਆ ਗਿਆ: Anil Vij

ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ Anil Vij ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਉਲੰਘਣ 'ਤੇ ਕਿਹਾ...

ਫਿਰੋਜ਼ਪੁਰ ਪੁਲਿਸ ਨੇ ਛੇ ਘੰਟਿਆਂ ਵਿੱਚ ਅਗਵਾ (kidnap) ਹੋਏ ਬੱਚੇ ਨੂੰ ਪਰਿਵਾਰ ਨਾਲ ਲੱਭਿਆ

ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਡਾ: ਨਰਿੰਦਰ ਭਾਰਗਵ ਦੀ ਅਗਵਾਈ (kidnaped) ਹੇਠ ਫ਼ਿਰੋਜ਼ਪੁਰ ਪੁਲਿਸ ਨੇ ਬੁੱਧਵਾਰ ਨੂੰ 16 ਸਾਲ...

ਪਿੰਡ ਬਾਬਰਪੁਰ ਦਾ ਹਾਈ ਸਕੂਲ ਬਣਿਆ ਸੀਨੀਅਰ ਸੈਕੰਡਰੀ ਸਕੂਲ

ਮਲੌਦ : ਪਿਛਲੇ ਲੰਮੇ ਸਮੇਂ ਤੋਂ ਪਿੰਡ ਬਾਬਰਪੁਰ ਤੇ ਆਸ-ਪਾਸ ਦੇ ਪਿੰਡ ਵਾਸੀਆਂ ਵਲੋਂ ਮੰਗ ਕੀਤੀ ਜਾ ਰਹੀ...

ਭਾਰਤ ਚ ਕੋਰੋਨਾ (Corona) ਮਰੀਜਾਂ ਦੀ ਗਿਣਤੀ ਵਧੀ

ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਵਿੱਚ ਇੱਕ ਦਿਨ ਵਿੱਚ 1,41,986 ਨਵੇਂ ਕੋਰੋਨਾ ਵਾਇਰਸ (...