Home LATEST UPDATE ਪੁਲਿਸ ਮੁਲਾਜ਼ਮ ਨੂੰ ਗੱਡੀ ਹੇਠ ਦਰੜਨ ਵਾਲਾ ਦਬੋਚਿਆ

ਪੁਲਿਸ ਮੁਲਾਜ਼ਮ ਨੂੰ ਗੱਡੀ ਹੇਠ ਦਰੜਨ ਵਾਲਾ ਦਬੋਚਿਆ

0
16

ਪਟਿਆਲਾ : ਏ.ਐੱਸ.ਆਈ. ‘ਤੇ ਗੱਡੀ ਚੜ੍ਹਾਉਣ ਵਾਲਾ ਮੁਲਜ਼ਮ ਕਾਬੂ ਕਰ ਲਿਆ ਗਿਆ ਹੈ। ਮੁਲਜ਼ਮ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਉਸਦਾ ਨਾਮ ਗੁਰਬਾਜ਼ ਹੈ। ਇਥੇ ਦਸ ਦਈਏ ਕਿ ਪਟਿਆਲਾ ਲੀਲਾ ਭਵਨ ਵਿਖੇ ਜਦੋਂ ਇਕ ਪੁਲਿਸ ਮੁਲਾਜ਼ਮ ਸੂਬਾ ਸਿੰਘ ਨੇ ਇਕ ਚਿੱਟੇ ਰੰਗ ਦੀ ਸਵਿਫਟ ਕਾਰ ਨੂੰ ਚੈੱਕ ਕਰਨ ਲਈ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਚਾਲਕ ਨੇ ਪੁਲਿਸ ਮੁਲਾਜ਼ਮ ਨੂੰ ਦਰੜ ਕੇ ਗੱਡੀ ਭਜਾ ਕੇ ਲੈ ਗਿਆ। ਪੁਲਿਸ ਮੁਲਾਜ਼ਮ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਪਟਿਆਲਾ ਦੇ ਐਸ.ਐੱਸ.ਪੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਟਿਆਲਾ ਪੁਲਿਸ ਵਲੋਂ ਪੁਲਿਸ ਚੌਂਕੀ ਮਾਡਲ ਟਾਊਨ ਦੇ ਇਨਚਾਰਜ ਏਐਸਆਈ ਸੂਬਾ ਸਿੰਘ ਨੇ ਪੁਲਿਸ ਪਾਰਟੀ ਨਾਲ ਨੀਲਾ ਭਵਨ ਚੋਂਕ ਚ 15 ਅਗਸਤ ਦੇ ਮੱਦੇਨਜ਼ਰ ਨਾਕਾ ਲਾਇਆ ਹੋਇਆ ਸੀ। ਚੈਕਿੰਗ ਦੌਰਾਨ ਹਰਿਆਣਾ ਨੰਬਰ ਡਿਜ਼ਾਈਨਰ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਚਾਲਕ ਨੇ ਏਐਸਆਈ ਸੂਬਾ ਸਿੰਘ ਤੇ ਗੱਡੀ ਚੜ੍ਹਾ ਦਿੱਤੀ ਸੀ। ਜਿਸ ਦੌਰਾਨ ਏਐਸਆਈ ਸੂਬਾ ਸਿੰਘ ਦੇ ਕਾਫ਼ੀ ਸੱਟਾਂ ਲੱਗੀਆਂ ਤੇ ਖੱਬੇ ਪੈਰ ਦੀ ਹੱਡੀ ਟੁੱਟ ਗਈ ਉਹਨਾਂ ਨੂੰ ਪਟਿਆਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

NO COMMENTS

LEAVE A REPLY

Please enter your comment!
Please enter your name here