spot_img
HomeLATEST UPDATEਪੁਲਾੜ ਯਾਤਰਾ ਕਰ ਕੇ ਵਾਪਸ ਪਰਤੇ ਐਮਾਜ਼ਨ ਦੇ ਸੰਸਥਾਪਕ ਜੇਫ ਬੇਜੋਸ,ਖੁਸ਼ੀ ਦਾ...

ਪੁਲਾੜ ਯਾਤਰਾ ਕਰ ਕੇ ਵਾਪਸ ਪਰਤੇ ਐਮਾਜ਼ਨ ਦੇ ਸੰਸਥਾਪਕ ਜੇਫ ਬੇਜੋਸ,ਖੁਸ਼ੀ ਦਾ ਮਾਹੌਲ

ਵਾਸ਼ਿੰਗਟਨ : ਈ-ਕਾਮਰਸ ਕੰਪਨੀ ਐਮਾਜ਼ਨ ਦੇ ਸੰਸਥਾਪਕ ਜੇਫ ਬੇਜੋਸ ਆਪਣੇ ਤਿੰਨ ਸਾਥੀਆਂ ਨਾਲ ਪੁਲਾੜ ਦੀ ਯਾਤਰਾ ਤੋਂ ਬਾਅਦ ਧਰਤੀ ਉੱਤੇ ਪਰਤ ਆਏ ਹਨ।‌ ਬੇਜੋਸ ਦੇ ਨਾਲ ਇਸ ਫਲਾਈਟ ਵਿੱਚ ਤਿੰਨ ਹੋਰ ਵਿਅਕਤੀ ਵੀ ਸਨ, ਜੋ ‘ਨਿਊ ਸ਼ੈਫਰਡ ਕਰੂ’ ਦਾ ਹਿੱਸਾ ਸਨ। ਦੱਸ ਦਈਏ ਕਿ ਇਨ੍ਹਾਂ ਵਿਚ ਬੇਜੋਸ ਦਾ ਭਰਾ ਮਾਰਕ ਬੇਜੋਸ, ਇਕ 82 ਸਾਲਾ ਪਾਇਲਟ ਅਤੇ ਹਵਾਬਾਜ਼ੀ ਸੁਰੱਖਿਆ ਜਾਂਚਕਰਤਾ ਵੈਲੀ ਫੰਕ ਅਤੇ 18 ਸਾਲਾ ਓਲੀਵਰ ਡੇਮੇਨ ਸਨ । ਇਸ ਯਾਤਰਾ ਵਿਚ, ਬੇਜੋਸ ਕੁਲ 10 ਮਿੰਟ ਲਈ ਪੁਲਾੜ ਵਿਚ ਰਹੇ ਅਤੇ ਉਨ੍ਹਾਂ ਨੇ 106 ਕਿਲੋਮੀਟਰ ਦੀ ਦੂਰੀ ਨੂੰ ਤੈਅ ਕੀਤਾ । ਬੇਜੋਸ ਅਤੇ ਹੋਰ ਤਿੰਨ ਯਾਤਰੀਆਂ ਦੀ ਸੁਰੱਖਿਅਤ ਵਾਪਸੀ ‘ਤੇ, ਪ੍ਰਾਈਵੇਟ ਪੁਲਾੜ ਕੰਪਨੀ ਬਲੂ ਓਰੀਜਿਨ ਨੇ ਟਵੀਟ ਕੀਤਾ, ’ ਪੁਲਾੜ ਉਡਾਣ ਦੇ ਇਸ ਇਤਿਹਾਸਕ ਦਿਨ ਟੀਮ ਬਲੂ ਦੇ ਮੌਜੂਦਾ ਅਤੇ ਪੁਰਾਣੇ ਸਾਥੀਆ ਨੂੰ ਵਧਾਈ । ਇਹ ਨਵੇਂ ਲੋਕਾਂ ਲਈ ਪੁਲਾੜ ਯਾਤਰਾ ਕਰਨ ਦੇ ਮੌਕੇ ਖੋਲ੍ਹ ਦੇਵੇਗਾ। ਬਲੂ ਓਰੀਜਿਨ ਨੇ ਇਸ ਯਾਤਰਾ ਦੀ ਪੂਰੀ ਵੀਡੀਓ ਵੀ ਵੈਬਸਾਈਟ ਤੇ ਸਾਂਝੀ ਕੀਤੀ ਹੈ ।ਇਸ ਵੀਡੀਓ ਵਿਚ, ਬੇਜੋਸ ਤੋਂ ਇਲਾਵਾ, ਦੂਸਰੇ ਯਾਤਰੀ ਵੀ ਯਾਤਰਾ ਖਤਮ ਹੋਣ ਤੋਂ ਬਾਅਦ ਜਸ਼ਨ ਮਨਾਉਂਦੇ ਹੋਏ ਦਿਖਾਈ ਦਿੱਤੇ । ਧਰਤੀ ਉੱਤੇ ਆਉਣ ਤੋਂ ਬਾਅਦ, ਬੇਜੋਸ ਨੇ ਅੱਜ ਦੇ ਦਿਨ ਨੂੰ ਸਭ ਤੋਂ ਵਧੀਆ ਦਿਨ ਦੱਸਿਆ।

RELATED ARTICLES

LEAVE A REPLY

Please enter your comment!
Please enter your name here

Most Popular

Recent Comments