Home HEALTH ਕਈ ਬਿਮਾਰੀਆਂ ਨੂੰ ਕਰੇ ਦੂਰ, ਪਾਲਕ ਦਾ ਇੱਕ ਗਿਲਾਸ ਜੂਸ

ਕਈ ਬਿਮਾਰੀਆਂ ਨੂੰ ਕਰੇ ਦੂਰ, ਪਾਲਕ ਦਾ ਇੱਕ ਗਿਲਾਸ ਜੂਸ

0
41

ਚੰਡੀਗੜ੍ਹ : ਪਾਲਕ ਸਰੀਰ ਲਈ ਬਹੁਤ ਹੀ ਲਾਭਦਾਇਕ ਹੈ ਇਸ ਵਿੱਚ ਵਿਟਾਮਿਨ ‘ਏ’, ‘ਬੀ’, ‘ਸੀ’ ਅਤੇ ‘ਈ’ ਤੋਂ ਇਲਾਵਾ ਪ੍ਰੋਟੀਨ, ਸੋਡੀਅਮ, ਕੈਲਸ਼ੀਅਮ, ਫਾਸਫੋਰਸ, ਕਲੋਰੀਨ, ਥਾਇਆਮੀਨ, ਫਾਈਬਰ, ਰਾਈਬੋਫਲੈਵਿਨ ਅਤੇ ਆਇਰਨ ਵੱਧ ਪਾਇਆ ਜਾਂਦਾ ਹੈ। ਇਸ ਦੇ ਕਈ ਹਰਬਲ ਨੁਸਖੇ ਵੀ ਹਨ।


ਥਾਇਰਾਇਡ ਚ ਲਾਭਦਾਇਕ
ਥਾਇਰਾਇਡ ’ਚ ਇਕ ਕੱਪ ਪਾਲਕ ਦੇ ਰਸ ਦੇ ਨਾਲ ਇਕ ਚੱਮਚ ਸ਼ਹਿਦ ਅਤੇ ਚੌਥਾਈ ਚੱਮਚ ਜੀਰੇ ਦਾ ਚੂਰਨ ਮਿਲਾ ਕੇ ਪੀਣ ਨਾਲ ਲਾਭ ਹੁੰਦਾ ਹੈ। ਕੋਲਾਯਟਿਸ ਦੀ ਸਮੱਸਿਆ ’ਚ ਪਾਲਕ ਅਤੇ ਬੰਦਗੋਭੀ ਦੇ ਪੱਤਿਆਂ ਦਾ ਰਸ ਕੁਝ ਦਿਨਾਂ ਤੱਕ ਪੀਣ ਨਾਲ ਆਰਾਮ ਮਿਲਦਾ ਹੈ।


ਬਲੱਡ ਸਰਕੁਲੇਸ਼ਨ ਨੂੰ ਕਰੇ ਕੰਟਰੋਲ
ਲੋਅ ਬੱਲਡਪ੍ਰੈਸ਼ਰ ਦੇ ਰੋਗੀਆਂ ਨੂੰ ਹਰ ਦਿਨ ਪਾਲਕ ਦੀ ਸਬਜ਼ੀ ਖਾਣੀ ਚਾਹੀਦੀ ਹੈ। ਇਹ ਖੂਨ ਵਧਾਉਣ ਦੇ ਨਾਲ ਹੀ ਬਲੱਡ ਸਰਕੁਲੇਸ਼ਨ ਨੂੰ ਕੰਟਰੋਲ ਕਰਨ ’ਚ ਮਦਦ ਕਰਦੀ ਹੈ।


ਦਿਲ ਨੂੰ ਰੱਖੇ ਸੁਰੱਖਿਅਤ
ਦਿਲ ਦੇ ਰੋਗੀਆਂ ਨੂੰ ਹਰ ਰੋਜ਼ ਇਕ ਕੱਪ ਪਾਲਕ ਦੇ ਜੂਸ ਦੇ ਨਾਲ 2 ਚੱਮਚ ਸ਼ਹਿਦ ਮਿਲਾ ਕੇ ਲੈਣਾ ਚਾਹੀਦਾ ਹੈ। ਇਹ ਬਹੁਤ ਗੁਣਕਾਰੀ ਹੁੰਦਾ ਹੈ।


ਪੀਲੀਆ ਦੀ ਸਮੱਸਿਆ ਕਰੇ ਦੂਰ
ਪੀਲੀਆ ਦੇ ਦੌਰਾਨ ਰੋਗੀ ਨੂੰ ਪਾਲਕ ਦਾ ਰਸ ਕੱਚੇ ਪਪੀਤੇ ’ਚ ਮਿਲਾ ਕੇ ਦਿੱਤਾ ਜਾਵੇ ਤਾਂ ਕਾਫੀ ਫਾਇਦਾ ਹੰਦਾ ਹੈ।


ਦੰਦਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ
ਪਾਤਾਲਕੋਟ ਦੇ ਆਦਿਵਾਸੀ ਪਾਲਕ ਦੇ ਜੂਸ ਨਾਲ ਕੁੱਲਾ ਕਰਨ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦੇ ਮੁਤਾਬਕ ਅਜਿਹਾ ਕਰਨ ਨਾਲ ਦੰਦਾਂ ਦੀਆਂ ਸਮੱਸਿਆਵਾਂ ’ਚ ਆਰਾਮ ਮਿਲਦਾ ਹੈ ਅਤੇ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ।


ਅਨੀਮੀਆ ਤੋਂ ਰਾਹਤ
ਜਿਨ੍ਹਾਂ ਨੂੰ ਅਨੀਮੀਆ ਦੀ ਸ਼ਿਕਾਇਤ ਹੋਵੇ, ਉਨ੍ਹਾਂ ਨੂੰ ਹਰ ਰੋਜ਼ ਪਾਲਕ ਦਾ ਰਸ (ਲਗਭਗ ਇਕ ਗਿਲਾਸ) ਦਿਨ ’ਚ ਤਿੰਨ ਵਾਰ ਜ਼ਰੂਰ ਲੈਣਾ ਚਾਹੀਦਾ ਹੈ।


ਪਥਰੀ ਰੋਗੀਆਂ ਲਈ ਲਾਹੇਵੰਦ
ਪਾਲਕ ਦੇ ਪੱਤਿਆਂ ਦਾ ਰਸ ਅਤੇ ਨਾਰੀਅਲ ਪਾਣੀ ਦੀ ਬਰਾਬਰ ਮਾਤਰਾ ਮਿਲਾ ਕੇ ਸਵੇਰੇ-ਸ਼ਾਮ ਲਿਆ ਜਾਵੇ ਤਾਂ ਪਥਰੀ ਘੁੱਲ ਕੇ ਬਾਹਰ ਨਿਕਲ ਆਉਂਦੀ ਹੈ।

NO COMMENTS

LEAVE A REPLY

Please enter your comment!
Please enter your name here