ਪਾਕਿਸਤਾਨ : ਮਹਿਲਾ ਅਧਿਆਪਕਾਂ ਦੇ ਜੀਨਸ ਅਤੇ ਤੰਗ ਕੱਪੜੇ ਪਹਿਨਣ ‘ਤੇ ਪਾਬੰਦੀ

0
7

ਪਾਕਿਸਤਾਨ : ਪਾਕਿਸਤਾਨ ਦੇ ਫੈਡਰਲ ਡਾਇਰੈਕਟੋਰੇਟ ਆਫ਼ ਐਜੂਕੇਸ਼ਨਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਮਹਿਲਾ ਅਧਿਆਪਕਾਂ ਨੂੰ ਜੀਨਸ ਅਤੇ ਤੰਗ ਕੱਪੜੇ ਪਹਿਨਣ ‘ਤੇ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਪੁਰਸ਼ ਅਧਿਆਪਕਾਂ ਨੂੰ ਜੀਨਸ ਅਤੇ ਟੀ-ਸ਼ਰਟ ਪਾਉਣ ਤੋਂ ਰੋਕਣ ਲਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਇੱਕ ਨਿਊਜ਼ਰਿਪੋਰਟ ਅਨੁਸਾਰ, ਇਸ ਸਬੰਧ ਵਿਚ ਸਿੱਖਿਆ ਨਿਰਦੇਸ਼ਕ ਨੇ ਸੋਮਵਾਰ ਨੂੰ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਇੱਕ ਪੱਤਰ ਭੇਜਿਆ ਹੈ। ਜਿਸ ਵਿਚ, ਪ੍ਰਿੰਸੀਪਲਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਹਰ ਸਟਾਫ ਸਹੀ ਢੰਗ ਨਾਲ ਕੱਪੜੇ ਪਾਵੇ ਤਾਂ ਜੋ ਸਮਾਜ ਨੂੰ ਇੱਕ ਚੰਗਾ ਸੰਦੇਸ਼ ਦਿੱਤਾ ਜਾ ਸਕੇ। ਚਿੱਠੀ ਵਿਚ ਨਿਯਮਤ ਵਾਲ ਕਟਵਾਉਣ, ਦਾੜ੍ਹੀ ਕੱਟਣ, ਨਹੁੰ ਕੱਟਣ, ਸ਼ਾਵਰ ਅਤੇ ਅਤਰ ਦੀ ਵਰਤੋਂ ਵਰਗੇ ਚੰਗੇ ਉਪਾਵਾਂ ਬਾਰੇ ਵੀ ਕਿਹਾ ਗਿਆ ਹੈ। ਪਾਕਿਸਤਾਨ ਦੇ ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਖੋਜ ਦੇ ਦੌਰਾਨ, ਅਸੀਂ ਪਾਇਆ ਹੈ ਕਿ ਲੋਕਾਂ ਦੇ ਵਿਚਾਰਾਂ ਉੱਤੇ ਪਹਿਰਾਵੇ ਦਾ ਪ੍ਰਭਾਵ ਸਮਝ ਤੋਂ ਜ਼ਿਆਦਾ ਹੁੰਦਾ ਹੈ। ਪਹਿਲਾ ਪ੍ਰਭਾਵ ਵਿਦਿਆਰਥੀਆਂ ਦੀ ਸ਼ਖਸੀਅਤ ‘ਤੇ ਪੈਂਦਾ ਹੈ। ਅਸੀਂ ਫੈਸਲਾ ਕੀਤਾ ਹੈ ਕਿ ਔਰਤ ਅਧਿਆਪਕਾਂ ਹੁਣ ਤੋਂ ਜੀਨਸ ਨਹੀਂ ਪਹਿਨ ਸਕਣਗੀਆਂ। ਮਰਦ ਅਧਿਆਪਕਾਂ ‘ਤੇ ਵੀ ਤੁਰੰਤ ਪ੍ਰਭਾਵ ਨਾਲ ਜੀਨਸ ਅਤੇ ਟੀ-ਸ਼ਰਟ ਪਾਉਣ ‘ਤੇ ਪਾਬੰਦੀ ਲਗਾਈ ਜਾ ਰਹੀ ਹੈ। ਉਨ੍ਹਾਂ ਨੂੰ ਕਲਾਸ ਰੂਮਾਂ ਅਤੇ ਲੈਬਾਂ ਵਿਚ ਟੀਚਿੰਗ ਗਾਊਨ ਜਾਂ ਕੋਟ ਪਹਿਨਣ ਦੀ ਜ਼ਰੂਰਤ ਹੋਏਗੀ।

Google search engine

LEAVE A REPLY

Please enter your comment!
Please enter your name here