ਪਹਿਲੇ ਕੋਰੋਨਾ ਪੌਜ਼ਿਟਿਵ ਮਰੀਜ਼ ਦਾ ਟੈਸਟ ਫਿਰ ਆਇਆ ਪੌਜ਼ਿਟਿਵ

0
9

ਥ੍ਰੀਸ਼਼ੂਰ : ਦੇਸ਼ ਵਿਚ ਪਹਿਲੀ ਵਾਰ ਕੋਰੋਨਾ ਪੌਜ਼ਿਟਿਵ ਪਾਈ ਗਈ ਥ੍ਰੀਸ਼਼ੂਰ ਦੀ ਲੜਕੀ ਦਾ ਟੈਸਟ ਇਕ ਵਾਰ ਫਿਰ ਪੌਜ਼ਿਟਿਵ ਆਇਆ ਹੈ। ਜ਼ਿਲ੍ਹਾ ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਦੇ ਕੋਲ ਕੋਵਿਡ ਦੇ ਕੋਈ ਲੱਛਣ ਨਹੀਂ ਸਨ, ਪਰ ਕੋਚੀ ਏਅਰਪੋਰਟ ‘ਤੇ ਜਦੋਂ ਉਹ ਦਿੱਲੀ ਲਈ ਉਡਾਣ ਭਰਨ ਜਾ ਰਹੀ ਸੀ ਤਾਂ ਟੈਸਟ ਦੌਰਾਨ ਉਹ ਫਿਰ ਪੌਜ਼ਿਟਿਵ ਪੈ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਉਸ ਨੂੰ ਕੋਈ ਸਿਹਤ ਸਮੱਸਿਆ ਨਹੀਂ ਹੈ ਅਤੇ ਉਹ ਘਰ ਆਰਾਮ ਕਰ ਰਹੀ ਹੈ।
ਦੱਸ ਦਈਏ ਕਿ ਚੀਨ ਦੇ ਵੁਹਾਨ ਯੂਨੀਵਰਸਿਟੀ ਵਿਚ ਪੜ੍ਹ ਰਹੀ ਥ੍ਰੀਸ਼ੂਰ ਦੀ ਇਕ ਵਿਦਿਆਰਥਣ 30 ਜਨਵਰੀ 2020 ਨੂੰ ਕੀਤੀ ਕੋਰੋਨਾ ਜਾਂਚ ਵਿਚ ਪੌਸੀਟਿਵ ਆਈ ਸੀ। ਇਸ ਦੇ ਨਾਲ ਹੀ ਪਿਛਲੇ ਸਾਲ ਰਿਪੋਰਟ ਕੀਤੇ ਗਏ ਇਸ ਪਹਿਲੇ ਕੇਸ ਦੇ ਬਾਅਦ, ਸਰਕਾਰ ਨੇ ਐਲਾਨ ਕੀਤਾ ਸੀ ਕਿ 15 ਜਨਵਰੀ ਤੋਂ ਬਾਅਦ ਚੀਨ ਤੋਂ ਆਉਣ ਵਾਲੇ ਸਾਰੇ ਲੋਕਾਂ ਦੇ ਵਾਇਰਸ ਦੀ ਜਾਂਚ ਕੀਤੀ ਜਾਏਗੀ, ਕਿਉਂਕਿ ਇਸ ਦੇ ਬਚਾਅ ਦੀ ਮਿਆਦ 14 ਦਿਨਾਂ ਹੈ। ਇਸ ਤੋਂ ਬਾਅਦ, 14 ਦਿਨਾਂ ਦਾ ਘਰੇਲੂ ਇਕਾਂਤਵਾਸ ਵੀ ਨਿਰਧਾਰਤ ਕੀਤੀ ਗਈ ਸੀ ਅਤੇ ਸਲਾਹ ਦਿੱਤੀ ਗਈ ਸੀ ਕਿ ਚੀਨ ਦੀ ਯਾਤਰਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Google search engine

LEAVE A REPLY

Please enter your comment!
Please enter your name here