spot_img
HomePUNJAB NEWSਨੌਜਵਾਨਾਂ ਨੇ ਲੁੱਟਿਆ ਪੈਟਰੋਲ ਪੰਪ

ਨੌਜਵਾਨਾਂ ਨੇ ਲੁੱਟਿਆ ਪੈਟਰੋਲ ਪੰਪ

ਖਰੜ : ਬੇਰੁਜ਼ਗਾਰੀ ਅਤੇ ਉਪਰੋ ਤਾਲਾਬੰਦੀ ਨੇ ਬੇਰੁਜ਼ਗਾਰਾਂ ਨੂੰ ਬੁਰੀ ਤਰ੍ਹਾਂ ਝੰਭ ਦਿਤਾ ਹੈ ਅਜਿਹੇ ਵਿਚ ਕਈ ਨੌਜਵਾਨ ਗਲਤ ਰਾਹ ਅਪਣਾ ਲੈਂਦੇ ਹਨ ਅਤੇ ਚੋਰੀ ਚਕਾਰੀ ਵਿਚ ਵਿਚ ਪੈ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਖਰੜ ਕੁਰਾਲੀ ਰੋਡ ‘ਤੇ ਵਾਪਰਿਆ ਜਿਥੇ ਪਿੰਡ ਸਹੌੜਾਂ ਵਿਖੇ ਭੀਮ ਫਿਲਿੰਗ ਸਟੇਸ਼ਨ ਪੈਟਰੋਲ ਪੰਪ ‘ਤੇ ਨੌਜਵਾਨ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ‘ਤੇ ਪੰਪ ਦੀ ਲੁੱਟ ਕੀਤੀ ਗਈ। ਜਿਥੇ ਉਨ੍ਹਾਂ ਵੱਲੋਂ 80000 ਕੈਸ਼ ਅਤੇ ਮੋਬਾਈਲ ਫੋਨ ਲੁੱਟਿਆ ਗਿਆ। ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਲੁੱਟ ਚਾਰ ਨੌਜਵਾਨਾਂ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਨੇ ਆਪਣੇ ਮੂੰਹ ਕਪੜੇ ਨਾਲ ਢਕੇ ਹੋਏ ਸੀ। ਜਿਸ ਤਰ੍ਹਾਂ ਅਸੀ ਫੋਟੋ ਵਿਚ ਦੇਖ ਸਕਦੇ ਹਾਂ ਕਿ ਉਨ੍ਹਾਂ ਦੇ ਹੱਥ ਵਿਚ ਪਿਸਤੌਲ ਵੀ ਹੈ। ਇਨ੍ਹਾਂ ਨੌਜਵਾਨਾਂ ਵੱਲੋਂ ਪੈਟਰੋਲ ਪੰਪ ‘ਤੇ ਫਾਇਰ ਵੀ ਕੀਤੇ ਗਏ।

RELATED ARTICLES

LEAVE A REPLY

Please enter your comment!
Please enter your name here

Most Popular

Recent Comments