ਨੇਪਾਲ ਵਿਚ ਕੁਦਰਤੀ ਆਫ਼ਤਾਂ ਦਾ ਪ੍ਰਕੋਪ

0
40

ਕਾਠਮੰਡੂ : ਨੇਪਾਲ ਨੂੰ ਇਸ ਸਮੇਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹਾਲਾਤ ਲਗਾਤਾਰ ਬੇਕਾਬੂ ਹੁੰਦੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਅਜਿਹੀ ਸਥਿਤੀ ਬਣੀ ਹੈ ਕਿ ਕਾਫੀ ਗਿਣਤੀ ’ਚ ਲੋਕਾਂ ਦੀ ਮੌਤ ਵੀ ਹੋ ਗਈ ਹੈ। ਤਾਜ਼ਾ ਰਿਪੋਰਟ ਅਨੁਸਾਰ, ਹੁਣ ਰੌਤਹਾਟ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਹੜ੍ਹ ਆ ਗਏ ਹਨ। ਕਿਉਂਕਿ ਇੱਥੇ ਹੇਠਲੇ ਇਲਾਕਿਆਂ ’ਚ ਜਲਦੀ ਨਦੀਆਂ ਤੋਂ ਪਾਣੀ ਨਿਕਲ ਜਾਂਦਾ ਹੈ। ਲਗਾਤਾਰ ਬਾਰਿਸ਼ ਦੇ ਚੱਲਦੇ ਵੱਖ-ਵੱਖ ਨਦੀਆਂ ’ਚ ਹੜ੍ਹ ਆ ਗਏ ਹਨ। ਮੱਧ ਤੇ ਦੱਖਣੀ ਹਿੱਸਿਆਂ ’ਚ ਕਈ ਪਿੰਡ ਬਰਬਾਦ ਹੋ ਗਏ ਹਨ। ਇਸ ਬਾਰਿਸ਼ ਨੇ ਬਾਗਮਤੀ, ਭਕੁਵਾ, ਚੰਡੀ, ਅਰੂਵਾ ਸਮੇਤ ਹੋਰ ਨਦੀਆਂ ’ਚ ਹੜ੍ਹ ਆ ਗਏ ਹਨ। ‘ਦਾ ਹਿਮਾਲੀਅਨ ਟਾਈਮਜ਼’ ਦੀ ਖਬਰ ਅਨੁਸਾਰ ਹੜ੍ਹ ਦੇ ਚੱਲਦੇ ਇਸ਼ਨਾਥ ਨਗਰ ਪਾਲਿਕਾ ਦੇ ਬੰਜਾਰਾਹਾ ਪਿੰਡ ’ਚ ਪਾਣੀ ਭਰ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਹੜ੍ਹ ਦੇ ਕਾਰਨ 30 ਤੋਂ ਵੱਧ ਪਰਿਵਾਰ ਬੇਘਰ ਹੋ ਗਏ ਹਨ। ਇੰਨਾਂ ਹੀ ਨਹੀਂ ਹੜ੍ਹ ਨੇ ਬੰਜਾਰਾਹਾ, ਬੜਹਰਵਾ, ਬੈਰੀਆ ਤੇ ਫਤੁਵਾ ਸਮੇਤ ਇਕ ਦਰਜ਼ਨ ਪਿੰਡਾਂ ’ਚ ਸੜਕ ਨੈੱਟਵਰਕ ਨੂੰ ਵੀ ਖ਼ਤਮ ਕਰ ਦਿੱਤਾ ਹੈ। ਦੁਰਗਾ ਭਗਵਤੀ ਗ੍ਰਾਮੀਣ ਨਗਰ ਪਾਲਿਕਾ ਦੇ ਛਤੌਨਾ ਸਥਿਤ ਘਰਾਂ ’ਚ ਬਕਈਆ ਤੇ ਝਾਂਝ ਨਦੀਆਂ ਦੀ ਹੜ੍ਹ ਦਾ ਪਾਣੀ ਆ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਹੈੱਡਕੁਆਰਟਰ ਗੌਰ ਵੀ ਹੜ੍ਹਾਂ ਦੇ ਪਾਣੀ ’ਚ ਡੁੱਬ ਗਏ ਹਨ।

Google search engine

LEAVE A REPLY

Please enter your comment!
Please enter your name here