ਨਿਊਯਾਰਕ ਵਿਚ ਭਾਰੀ ਬਾਰਿਸ਼, ਐਮਰਜੈਂਸੀ ਐਲਾਨੀ

0
11

ਨਿਊਯਾਰਕ : ਭਾਰੀ ਬਾਰਿਸ਼ ਦੇ ਚਲਦਿਆਂ ਅਮਰੀਕਾ ਦੇ ਨਿਊਯਾਰਕ ਵਿਚ ਕਈ ਥਾਵਾਂ ‘ਤੇ ਪਾਣੀ ਖੜ੍ਹਾ ਹੋਇਆ ਹੈ। ਇਸ ਤੋਂ ਇਲਾਵਾ ਮੈਟਰੋ ਵਿਚ ਵੀ ਪਾਣੀ ਦਾਖਲ ਹੋ ਚੁੱਕਾ ਹੈ। ਇਸ ਕਾਰਨ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸੇ ਦੇ ਮੱਦੇਨਜ਼ਰ ਮੇਅਰ ਬਿਲ ਡੀ ਬਲਾਸੀਓ ਨੇ ਨਿਊਯਾਰਕ ਸ਼ਹਿਰ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਦੱਸ ਦਈਏ ਕੀ ਉਹਨਾਂ ਨੇ ਟਵੀਟ ਕੀਤਾ, ‘ਅਸੀਂ ਅੱਜ ਰਾਤ ਇਕ ਇਤਿਹਾਸਕ ਮੌਸਮ ਦੀ ਘਟਨਾ ਦਾ ਸਾਹਮਣਾ ਕਰ ਰਹੇ ਹਾਂ, ਜਿਸ ਵਿਚ ਸ਼ਹਿਰ ਭਰ ਵਿਚ ਰਿਕਾਰਡ ਤੋੜ ਬਾਰਿਸ਼, ਭਿਆਨਕ ਹੜ੍ਹ ਅਤੇ ਸੜਕਾਂ ਉੱਤੇ ਖਤਰਨਾਕ ਸਥਿਤੀ ਹੈ’।ਉਹਨਾਂ ਨੇ ਨਿਊਯਾਰਕ ਦੇ ਲੋਕਾਂ ਨੂੰ ਘਰ ਵਿਚ ਰਹਿਣ ਅਤੇ ਜਨਤਕ ਆਵਾਜਾਈ ਤੋਂ ਬਚਣ ਦੀ ਸਲਾਹ ਦਿੱਤੀ। ਉਹਨਾਂ ਕਿਹਾ, ‘ਮੈਂ ਅੱਜ ਰਾਤ ਨਿਊਯਾਰਕ ਸ਼ਹਿਰ ਵਿਚ ਐਮਰਜੈਂਸੀ ਦੀ ਸਥਿਤੀ ਐਲਾਨ ਰਿਹਾ ਹਾਂ। ਅਸੀਂ ਅਪਣੇ ਪਾਵਰ ਗ੍ਰਿੱਡ ਉੱਤੇ ਵੀ ਨਜ਼ਰ ਰੱਖ ਰਹੇ ਹਾਂ। ਅਸੀਂ ਲਗਭਗ 5300 ਗ੍ਰਾਹਕਾਂ ਨੂੰ ਬਿਨ੍ਹਾਂ ਬਿਜਲੀ ਤੋਂ ਦੇਖਿਆ ਹੈ। ਸਾਨੂੰ ਉਮੀਦ ਹੈ ਕਿ ਅਗਲੇ ਕੁਝ ਘੰਟਿਆਂ ਵਿਚ ਬਾਰਿਸ਼ ਰੁਕ ਜਾਵੇਗੀ ਪਰ ਉਦੋਂ ਤੱਕ ਤੁਸੀਂ ਘਰਾਂ ਵਿਚ ਰਹੋ’। ਜ਼ਿਕਰਯੋਗ ਹੈ ਕਿ ਲਗਾਤਾਰ ਪੈ ਰਹੀ ਬਾਰਿਸ਼ ਦੇ ਕਾਰਨ ਹੀ ਅਜਿਹੇ ਹਾਲਾਤ ਬਣੇ ਹਨ ਜਿਸ ਨੂੰ ਦੇਖਦਿਆਂ ਹੋਇਆਂ ਸੂਬਾ ਪ੍ਰਸਾਸ਼ਨ ਨੇ ਇਹ ਕਦਮ ਚੁਕਿਆ ਹੈ।

Google search engine

LEAVE A REPLY

Please enter your comment!
Please enter your name here